ਕੰਮ ਤੋਂ ਪਰਤ ਰਹੇ ਨੌਜਵਾਨ ਦੀ ਭਾਖੜਾ ਨਹਿਰ 'ਚ ਡਿੱਗਣ ਨਾਲ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗਗਨਦੀਪ

Sunday, Apr 07, 2024 - 10:37 AM (IST)

ਕੰਮ ਤੋਂ ਪਰਤ ਰਹੇ ਨੌਜਵਾਨ ਦੀ ਭਾਖੜਾ ਨਹਿਰ 'ਚ ਡਿੱਗਣ ਨਾਲ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਗਗਨਦੀਪ

ਲਹਿਰਾਗਾਗਾ (ਗਰਗ)- ਬੀਤੀ ਰਾਤ ਹਰਿਆਣਾ ਦੇ ਟੋਹਣਾ ਦੇ ਨਜ਼ਦੀਕ ਭਾਖੜਾ ਨਹਿਰ ’ਚ ਲਹਿਰਾ ਦੇ ਇਕ ਨੌਜਵਾਨ ਦੀ ਕਾਰ ਭਾਖੜਾ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲਹਿਰਾਗਾਗਾ ਦੇ ਵਾਰਡ ਨੰਬਰ 4 ਦੇ ਵਸਨੀਕ ਹਰਬੰਸ ਸਿੰਘ ਦਾ ਇਕਲੌਤਾ ਬੇਟਾ ਗਗਨਦੀਪ ਸਿੰਘ ਹਰਿਆਣਾ ਦੇ ਕਸਬਾ ਟੋਹਾਣਾ ਵਿਖੇ ਆਪਣਾ ਕਾਰੋਬਾਰ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਿਆਸੀ ਪਾਰਟੀਆਂ ’ਚ ਦਲ ਬਦਲ ਕਰਵਾਉਣ ਲਈ ਸਰਗਰਮੀਆਂ ਤੇਜ਼, ਨਹੀਂ ਮਿੱਲ ਰਹੇ ਉਮੀਦਵਾਰ

ਬੀਤੀ ਰਾਤ ਜਦੋਂ ਉਹ ਆਪਣੀ ਕਾਰ ’ਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ’ਚ ਡਿੱਗ ਪਈ। ਦੱਸਿਆ ਜਾਂਦਾ ਹੈ ਇਹ ਘਟਨਾ ਦਾ ਪਤਾ ਲੱਗਦੇ ਹੀ ਉਥੋਂ ਦੇ ਪ੍ਰਸ਼ਾਸਨ ਅਤੇ ਗੋਤਾਖੋਰਾਂ ਨੇ ਕਾਰ ਨੂੰ ਬੜੀ ਜਦੋ-ਜਹਿਦ ਨਾਲ ਕਾਰ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਉਸ ਤੋਂ ਕੁਝ ਹੀ ਦੂਰੀ ’ਤੇ ਜਾ ਕੇ ਗਗਨਦੀਪ ਸਿੰਘ ਦੀ ਲਾਸ਼ ਵੀ ਮਿਲੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News