ਮੰਦਭਾਗੀ ਖ਼ਬਰ : 5 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

Sunday, Mar 31, 2024 - 10:30 AM (IST)

ਮੰਦਭਾਗੀ ਖ਼ਬਰ : 5 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਅਚਨਚੇਤ ਮੌਤ ਦੀਆਂ ਘਟਨਾਵਾਂ ਇਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਇਟੋਬੀਕੋ ਵਿਖੇ ਸਾਹਮਣੇ ਆਇਆ ਹੈ ਜਿਥੇ ਗੁਰਬਿੰਦਰ ਸਿੰਘ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਿਆ। ਗੁਰਬਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਉਸ ਦੇ ਚਚੇਰੇ ਭਰਾ ਸਖਜਿੰਦਰ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਕਜ਼ਨ ਸਿਰਫ ਪੰਜ ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਅਤੇ ਹੁਣ ਉਸ ਦੇ ਅਕਾਲ ਚਲਾਣੇ ਬਾਰੇ ਪੰਜਾਬ ਫੋਨ ਕਰਨਾ ਪਿਆ।

ਪੜ੍ਹੋ ਇਹ ਅਹਿਮ ਖ਼ਬਰ-ਕੈਂਸਰ ਪੀੜਤ ਭਾਰਤੀ ਮੂਲ ਦੇ ਅੱਲੜ੍ਹ ਨੂੰ ‘ਸੀ.ਏ.ਆਰ.ਟੀ. ਥੈਰੇਪੀ’ ਰਾਹੀਂ ਮਿਲੀ ਨਵੀਂ ਜ਼ਿੰਦਗੀ

ਇਟੋਬੀਕੋ ਵਿਖੇ ਗੁਰਬਿੰਦਰ ਸਿੰਘ ਨੇ ਤੋੜਿਆ ਦਮ 

ਗੁਰਬਿੰਦਰ ਸਿੰਘ ਦੇ ਮਾਪੇ ਉਸ ਦੀ ਦੇਹ ਕੈਨੇਡਾ ਤੋਂ ਪੰਜਾਬ ਮੰਗਵਾਉਣ ਦਾ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਉਨ੍ਹਾਂ ਕੋਲ ਕੈਨੇਡੀਅਨ ਵੀਜ਼ਾ ਵੀ ਨਹੀਂ ਕਿ ਇਥੇ ਆ ਕੇ ਉਸ ਦੀਆਂ ਅੰਤਮ ਰਸਮਾਂ ਕਰ ਸਕਣ। ਇੱਥੇ ਦੱਸਣਾ ਬਣਦਾ ਹੈ ਕਿ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਗਿੱਦੜਬਾਹਾ ਇਲਾਕੇ ਨਾਲ ਸਬੰਧਤ ਡਾ. ਉਪਿੰਦਰ ਸਿੰਘ ਭੱਲਾ ਦੀ ਨੋਵਾ ਸਕੋਸ਼ੀਆ ਵਿਚ ਅਚਨਚੇਤ ਮੌਤ ਹੋਣ ਦੀ ਖ਼ਬਰ ਆਈ ਸੀ। ਡਾ. ਉਪਿੰਦਰ ਸਿੰਘ ਭੱਲਾ ਦੀ ਉਮਰ ਸਿਰਫ 39 ਸਾਲ ਸੀ ਅਤੇ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਛੇ ਮਹੀਨੇ ਪਹਿਲਾਂ ਹੀ ਕੈਨੇਡਾ ਆਇਆ ਸੀ। ਉਪਿੰਦਰ ਸਿੰਘ ਭੱਲਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News