ਸਤਲੁਜ ਦਰਿਆ 'ਚ ਡੁੱਬਣ ਕਾਰਨ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

04/24/2024 6:05:48 PM

ਬਲਾਚੌਰ/ਪੋਜੇਵਾਲ (ਕਟਾਰੀਆ)- ਇਥੋਂ ਦੇ ਪਿੰਡ ਚਣਕੋਈ ਵਿਖੇ (ਥਾਣਾ ਸਦਰ ਬਲਾਚੌਰ) ਦੇ ਨੌਜਵਾਨ ਦੀ ਦਰਿਆ ’ਚ ਬੇੜਾ ਤਾਰਨ ਸਮੇਂ ਪਾਣੀ ’ਚ ਡੁੱਬਣ ਨਾਲ ਮੌਤ ਹੋ ਗਈ। ਜਾਣਕਾਰੀ ਦਿੰਦੇ ਨੌਜਵਾਨ ਦੀ ਮਾਤਾ ਰਾਮ ਪਿਆਰੀ ਵਿਧਵਾ ਗੁਰਦੇਵ ਚੰਦ ਵਾਸੀ ਚਣਕੋਈ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਹਰਜਿੰਦਰ ਸਿੰਘ ਲੱਕੀ 32 ਸਾਲ ਪੁੱਤਰ ਗੁਰਦੇਵ ਚੰਦ ਜੋ ਪਿੰਡ ਔੜ ਨਵਾਂਸ਼ਹਿਰ ਵਿਖੇ ਇਕ ਧਾਰਮਿਕ ਡੇਰੇ ’ਚ ਪਿਛਲੇ 10 ਸਾਲ ਤੋਂ ਰਹਿ ਰਿਹਾ ਸੀ। ਉਹ ਕਦੇ ਕਦਾਈ ਪਿੰਡ ਆਉਂਦਾ ਸੀ। ਹੁਣ 19 ਅਪ੍ਰੈਲ ਨੂੰ ਹੀ ਪਿੰਡ ਚਣਕੋਈ ਤੋਂ ਔੜ ਗਿਆ ਸੀ। ਸਾਨੂੰ ਕਿਸੇ ਨੇ ਫੋਨ 'ਤੇ ਦੱਸਿਆ ਕਿ ਤੁਹਾਡਾ ਲੜਕਾ ਹਰਿੰਦਰ ਸਿੰਘ ਲੱਕੀ ਦੀ ਸਤਲੁਜ ਦਰਿਆ ਪਿੰਡ ਮਹਿਲ ਘੁਮਾਣਾ ਥਾਣਾ ਕੂੰਮਕਲਾਂ ਲੁਧਿਆਣਾ ਬੰਨ੍ਹ 'ਤੇ ਬੇੜਾ ਤਾਰਨ ਗਏ, ਦੀ ਦਰਿਆ ’ਚ ਡੁੱਬਣ ਕਾਰਨ ਕੇ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਭਾਰਤ-ਪਾਕਿਸਤਾਨ ਸਰਹੱਦ ਨੇੜ੍ਹਿਓਂ ਕਰੋੜਾਂ ਦੀ ਹੈਰੋਇਨ ਤੇ ਡਰੋਨ ਸਣੇ ਇਕ ਤਸਕਰ ਗ੍ਰਿਫ਼ਤਾਰ

ਹਰਿੰਦਰ ਸਿੰਘ ਲੱਕੀ ਦੀ ਮਾਤਾ ਰਾਮ ਪਿਆਰੀ ਨੇ ਡੇਰੇਦਾਰ 'ਤੇ ਸ਼ੱਕ ਜਤਾਇਆ ਹੈ ਕਿ ਸਾਡੇ ਮੁੰਡੇ ਨੂੰ ਪੁਰਾਣੀ ਰੰਜਿਸ਼ ਕਰਕੇ ਜਾਣ-ਬੁੱਝ ਕੇ ਮਾਰਿਆ ਗਿਆ ਹੈ। ਮ੍ਰਿਤਕ ਦੀ ਦੇਹ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ। ਉਨਾਂ ਕਿਹਾ ਕਿ ਜਦੋਂ ਤੱਕ ਸਾਨੂੰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲਦਾ ਅਤੇ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਵੇ।

ਇਹ ਵੀ ਪੜ੍ਹੋ- ਪਹਿਲਾਂ ਪੁੱਛਿਆ ਰਾਹ, ਫਿਰ ਕੁੜੀ ਨਾਲ ਕਰ ਗਏ ਵੱਡਾ ਕਾਂਡ, ਕੈਮਰੇ 'ਚ ਕੈਦ ਹੋਈ ਘਟਨਾ ਨੇ ਉਡਾਏ ਸਭ ਦੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News