ਪੰਜਾਬ ''ਚ ਹੋਈ ਜ਼ਬਰਦਸਤ ਗੈਂਗਵਾਰ ’ਚ ਨੌਜਵਾਨ ਤੇਜਪਾਲ ਸਿੰਘ ਦੀ ਮੌਤ

Thursday, Apr 11, 2024 - 06:23 PM (IST)

ਪੰਜਾਬ ''ਚ ਹੋਈ ਜ਼ਬਰਦਸਤ ਗੈਂਗਵਾਰ ’ਚ ਨੌਜਵਾਨ ਤੇਜਪਾਲ ਸਿੰਘ ਦੀ ਮੌਤ

ਪਟਿਆਲਾ (ਬਲਜਿੰਦਰ) : 2 ਅਪ੍ਰੈਲ ਨੂੰ ਪਟਿਆਲਾ ਦੀ ਸੰਜੇ ਕਾਲੋਨੀ ’ਚ ਜੇਲ੍ਹ ’ਚੋਂ ਬਾਹਰ ਆਏ 2 ਗਰੁੱਪਾਂ ਵਿਚਾਲੇ ਗੈਂਗਵਾਰ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਤੇਜਪਾਲ ਮਹਿਰਾ ਨਾਮਕ ਨੌਜਵਾਨ ਅਤੇ ਉਸ ਦਾ ਸਾਥੀ ਰਾਘਵ ਆਪਣੇ ਘਰ ਜਾ ਰਹੇ ਸੀ। ਇਸ ਦੌਰਾਨ ਅਚਾਨਕ ਉਨ੍ਹਾਂ ਦੂਜੀ ਧਿਰ ਦੇ 15 ਤੋਂ 20 ਅਣਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਸਿਲੰਡਰ ਫਟਣ ਕਾਰਣ ਪੂਰਾ ਪਰਿਵਾਰ ਸੜਿਆ

ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਹਮਲੇ ’ਚ ਰਾਘਵ ਦੀ ਜਾਨ ਬਚ ਗਈ ਸੀ ਅਤੇ ਤੇਜਪਾਲ ਸਿੰਘ ਡੂੰਘੀਆਂ ਸੱਟਾਂ ਵੱਜੀਆਂ ਸੀ। ਤੇਜਪਾਲ ਸਿੰਘ ਦੇ ਸਿਰ ’ਚ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਸੀ। ਅੱਜ 8 ਦਿਨਾਂ ਬਾਅਦ ਤੇਜਪਾਲ ਦੀ ਰਾਜਿੰਦਰਾ ਹਸਪਤਾਲ ’ਚ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News