ਮਾਪਿਆਂ ਦਾ 18 ਸਾਲਾ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ, ਇਲਾਜ ਦੌਰਾਨ ਹੋਈ ਮੌਤ
Monday, May 30, 2022 - 05:29 PM (IST)
ਗੁਰੂਹਰਸਹਾਏ(ਸੁਨੀਲ ਵਿੱਕੀ): ਗੁਰੂਹਰਸਹਾਏ ਸ਼ਹਿਰ ਦੇ ਮੁਕਤਸਰ ਰੋਡ ਤੇ ਸਥਿਤ ਉਤਲਾ ਵਿਹੜਾ 'ਚ ਰਹਿੰਦੇ 18 ਸਾਲਾ ਨੌਜਵਾਨ ਰੋਹਿਤ ਨਸ਼ਾ ਦੀ ਓਵਰਡੋਜ਼ ਕਾਰਨ ਹਾਲਤ ਖ਼ਰਾਬ ਹੋ ਗਈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਬਾਰੇ ਪਤਾ ਲੱਗਣ 'ਤੇ ਪਰਿਵਾਰ ਵਾਲਿਆਂ ਦਾ ਬੁਰਾ ਹਾਲ ਹੋ ਗਿਆ।
ਇਹ ਵੀ ਪੜ੍ਹੋ- ਭਵਾਨੀਗੜ੍ਹ 'ਚ ਚਿੱਟੇ ਕਾਰਨ 17 ਸਾਲਾਂ ਦੇ ਮੁੰਡੇ ਦੀ ਮੌਤ
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੋਹਿਤ ਦੇ ਪਿਤਾ ਰਵੀ ਨੇ ਦੱਸਿਆ ਕਿ ਉਹ ਬਹੁਤ ਹੀ ਗ਼ਰੀਬ ਹਨ ਤੇ ਉਸ ਦਾ ਮੁੰਡਾ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ, ਪਿਛਲੇ ਕੁਝ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਬੀਤੇ ਦਿਨੀਂ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਲਜਾਇਆ ਗਿਆ ਸੀ ਪਰ ਓਵਰਡੋਜ਼ ਹੋ ਜਾਣ ਕਾਰਨ ਉਸ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਲਈ ਮਾਨ ਸਰਕਾਰ ਜਿੰਮੇਵਾਰ :- ਹਿਤੇਸ਼ ਭਾਰਦਵਾਜ
ਇੱਥੇ ਦੱਸਣਯੋਗ ਹੈ ਕਿ ਗੁਰੂਹਰਸਹਾਏ ਇਲਾਕੇ ਅੰਦਰ ਪਿਛਲੇ ਕੁਝ ਦਿਨਾਂ ਵਿਚ ਹੀ ਚਿੱਟੇ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁੱਕੇ ਹਨ। ਆਖਰ ਇਲਾਕੇ ਅੰਦਰ ਨਸ਼ਾ ਅਤੇ ਚਿੱਟਾ ਕਿੱਥੋਂ ਆ ਰਿਹਾ ਹੈ? ਕੀ ਇਸ ਗੱਲ ਤੋਂ ਹਲਕੇ ਦੇ ਵਿਧਾਇਕ ਅਤੇ ਪੁਲਸ ਪ੍ਰਸ਼ਾਸਨ ਅਣਜਾਣ ਹਨ?ਜੇਕਰ ਇਲਾਕੇ ਅੰਦਰ ਇਸੇ ਤਰ੍ਹਾਂ ਚਿੱਟਾ ਨਸ਼ਾ ਵਿਕਦਾ ਰਿਹਾ ਅਤੇ ਨੋਜਵਾਨਾਂ ਦੀ ਮੌਤ ਹੁੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਲਾਕੇ ਜੋ ਜਵਾਨੀ ਖ਼ਤਮ ਹੋ ਜਾਵੇਗੀ। ਇਸ ਲਈ ਸਰਕਾਰ ਨੂੰ ਸਖ਼ਤੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਲਾਕੇ ਅਤੇ ਪੰਜਾਬ 'ਚੋਂ ਨਸ਼ਾ ਖ਼ਤਮ ਕੀਤਾ ਜਾ ਸਕੇ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।