ਦਰੱਖਤ ਨਾਲ ਟਕਰਾਈ ਕਾਰ, ਚਾਲਕ ਦੀ ਮੌਤ

Friday, Nov 23, 2018 - 04:38 AM (IST)

ਦਰੱਖਤ ਨਾਲ ਟਕਰਾਈ ਕਾਰ, ਚਾਲਕ ਦੀ ਮੌਤ

ਲੁਧਿਆਣਾ, (ਰਿਸ਼ੀ)- ਥਾਣਾ ਫੋਕਲ ਪੁਆਇੰਟ ਦੇ ਇਲਾਕੇ ਜੀਵਨ ਨਗਰ ਚੌਕ ਨੇਡ਼ੇ ਬੁੱਧਵਾਰ ਨੂੰ ਇਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਗੰਭੀਰ ਜ਼ਖ਼ਮੀ ਚਾਲਕ ਨੂੰ ਇਲਾਜ ਲਈ ਨੇਡ਼ੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋਡ਼ ਦਿੱਤਾ। ਇਸ ਮਾਮਲੇ ’ਚ ਪੁਲਸ ਨੇ ਵੀਰਵਾਰ ਨੂੰ ਲਾਸ਼ ਪੋਸਟਮਾਰਟਮ ਉਪਰੰਤ ਭਰਾ ਸੁਖਦੀਪ ਸਿੰਘ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਮੀਤ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ (52) ਨਿਵਾਸੀ ਮੁੰਡੀਆਂ ਕਲਾਂ ਵਜੋਂ ਹੋਈ ਹੈ। ਮ੍ਰਿਤਕ ਦੇ ਦੋ ਬੱਚੇ ਹਨ। ਮ੍ਰਿਤਕ ਜੀਵਨ ਨਗਰ ਇਲਾਕੇ ’ਚ ਬਿਜਲੀ ਦੀ ਦੁਕਾਨ ਚਲਾਉਂਦਾ ਸੀ। ਬੁੱਧਵਾਰ ਸਵੇਰੇ ਆਪਣੀ ਕਾਰ ’ਚ ਦੁਕਾਨ ’ਤੇ ਜਾ ਰਿਹਾ ਸੀ ਤਦ ਜੀਵਨ ਨਗਰ ਚੌਕ ਦੇ ਨੇਡ਼ੇ ਕਾਰ ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਤੇ ਉਸ ਦੀ ਮੌਤ ਹੋ ਗਈ। 


Related News