260 ਗ੍ਰਾਮ ਚਿੱਟਾ,35 ਲੀਟਰ ਲਾਹਣ, 1 ਕਵਿੰਟਲ ਭੁੱਕੀ ਸਣੇ 4 ਵਿਅਕਤੀ ਗ੍ਰਿਫਤਾਰ
03/11/2020 4:53:14 PM
ਬਰਨਾਲਾ (ਵਿਵੇਕ ਸਿੰਧਵਾਨੀ)— ਪੁਲਸ ਨੇ ਤਿੰਨ ਕੇਸਾਂ 'ਚ 260 ਗ੍ਰਾਮ ਚਿੱਟਾ, 35 ਲੀਟਰ ਲਾਹਣ, 1 ਕਵਿੰਟਲ ਭੁੱਕੀ ਸਮੇਤ 4 ਵਿਅਕਤੀਆਂ ਨੂੰ ਗਿਰਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਥਾਣਾ ਬਰਨਾਲਾ ਦੇ ਪੁਲਸ ਅਧਿਕਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਪੁਲਸ ਅਧਿਕਾਰੀ ਕੁਲਦੀਪ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਬਿੰਦਰ ਰਾਮ ਅਤੇ ਜੋਰਾ ਸਿੰਘ ਵਾਸੀਆਨ ਰਾਮਪੁਰਾ ਬਾਹਰੋਂ ਚਿੱਟਾ ਲਿਆ ਕੇ ਵੇਚਣ ਦੇ ਆਦੀ ਹੈ। ਜੋ ਇਕ ਕਾਰ 'ਚ ਚਿੱਟਾ ਲੈ ਕੇ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਨ੍ਹਾਂ ਕੋਲੋਂ ਇਕ ਕਾਰ 'ਚੋਂ 260 ਗ੍ਰਾਮ ਚਿੱਟਾ, ਦੋ ਮੋਬਾਇਲ ਅਤੇ 500 ਰੁਪਏ ਸਮੇਤ ਗਿਰਫਤਾਰ ਕਰਕੇ ਥਾਣਾ ਬਰਨਾਲਾ 'ਚ ਉਹਨਾਂ ਖਿਲਾਫ ਕੇਸ ਦਰਜ ਕੀਤਾ ਗਿਆ।
ਇਸੇ ਤਰਾਂ ਨਾਲ ਸੀ. ਆਈ. ਏ. ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਹੰਡਿਆਇਆ ਨੇੜੇ ਇਕ ਕਾਰ 'ਚੋਂ ਗੁਰਪ੍ਰੀਤ ਸਿੰਘ ਵਾਸੀ ਧਨੌਲਾ ਨੂੰ ਗਿਰਫਤਾਰ ਕਰਕੇ ਉਸ ਕੋਲੋਂ ਇਕ ਕਵਿੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਇਕ ਹੋਰ ਮਾਮਲੇ 'ਚ ਥਾਣਾ ਸਦਰ ਬਰਨਾਲਾ ਦੇ ਪੁਲਸ ਅਧਿਕਾਰੀ ਕਿਰਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਨਛੱਤਰ ਸਿੰਘ ਉਰਫ ਕਾਕਾ ਵਾਸੀ ਚੀਮਾ ਆਪਣੇ ਘਰ ਵਿਚ ਨਾਜਾਇਜ ਸ਼ਰਾਬ ਕੱਢਣ ਦਾ ਆਦੀ ਹੈ। ਸੂਚਨਾ ਦੇ ਆਧਾਰ ਤੇ ਉਸਦੇ ਘਰ ਰੇਡ ਕਰਕੇ 35 ਲੀਟਰ ਲਾਹਣ, ਨਾਜਾਇਜ਼ ਚਾਲੂ ਭੱਠੀ ਅਤੇ ਇਕ ਬੋਤਲ ਸ਼ਰਾਬ ਦੀ ਬਰਾਮਦ ਕਰਕੇ ਉਸ ਨੂੰ ਗਿਰਫਤਾਰ ਕੀਤਾ ਗਿਆ।