ਪੁਲਸ ਨੂੰ ਚੈਕਿੰਗ ਦੌਰਾਨ ਕਾਰ 'ਚੋਂ ਮਿਲੀ 35 ਲੱਖ ਦੀ ਨਕਦੀ, Action ਮੋਡ 'ਚ ਹੈ ਚੰਡੀਗੜ੍ਹ ਪੁਲਸ

Saturday, Mar 30, 2024 - 05:29 PM (IST)

ਪੁਲਸ ਨੂੰ ਚੈਕਿੰਗ ਦੌਰਾਨ ਕਾਰ 'ਚੋਂ ਮਿਲੀ 35 ਲੱਖ ਦੀ ਨਕਦੀ, Action ਮੋਡ 'ਚ ਹੈ ਚੰਡੀਗੜ੍ਹ ਪੁਲਸ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ 'ਚ ਹਰਿਆਣਾ ਨੰਬਰ ਵਾਲੀ ਕਾਰ 'ਚੋਂ 35 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਨਾਕੇ 'ਤੇ ਚੈਕਿੰਗ ਦੌਰਾਨ ਥਾਣਾ ਸੈਕਟਰ-36 ਦੀ ਪੁਲਸ ਨੂੰ ਇਹ ਨਕਦੀ ਮਿਲੀ। ਇਸ ਤੋਂ ਬਾਅਦ ਪੁਲਸ ਨੇ ਨਕਦੀ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ। ਕਾਰ 'ਚ ਡਰਾਈਵਰ ਸਮੇਤ 2 ਵਿਅਕਤੀ ਸਵਾਰ ਸਨ। ਦੋਹਾਂ ਨੂੰ ਵੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : 31 ਮਾਰਚ ਦੀ ਰੈਲੀ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ, ਜਾਣੋ ਕੀ ਬੋਲੇ (ਵੀਡੀਓ)

ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਨੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਮਾਮਲੇ ਦੀ ਜਾਣਕਾਰੀ ਆਮਦਨ ਟੈਕਸ ਵਿਭਾਗ ਅਤੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਲੱਖਾਂ ਰੁਪਏ ਦੀ ਇਸ ਨਕਦੀ ਦੀ ਵਰਤੋਂ ਚੋਣਾਂ 'ਚ ਸਿਆਸੀ ਤੌਰ 'ਤੇ ਕੀਤੀ ਜਾਣੀ ਸੀ। ਫਿਲਹਾਲ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਚੋਣ ਜ਼ਾਬਤੇ ਦੌਰਾਨ ਕਾਰ 'ਚ ਇੰਨੀ ਨਕਦੀ ਕਿੱਥੋਂ ਅਤੇ ਕਿਵੇਂ ਲਿਆਂਦੀ ਗਈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ ਨੂੰ FCI ਨੇ ਜਾਰੀ ਕੀਤੇ ਨਿਰਦੇਸ਼, 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਕਣਕ ਦੀ ਸਰਕਾਰੀ ਖ਼ਰੀਦ

ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਸ ਦੇ ਅਧਿਕਾਰੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲੈ ਕੇ ਚੌਕਸ ਹਨ। ਜਿੱਥੇ ਇਸੇ ਲੜੀ ਤਹਿਤ ਥਾਣਾ ਸੈਕਟਰ-36 ਦੀ ਪੁਲਸ ਨੇ ਸੈਕਟਰ 35/36 ਛੋਟਾ ਚੌਂਕ  ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਸ ਵੱਲੋਂ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇਕ ਹਰਿਆਣਾ ਨੰਬਰ ਦੀ ਸਵਿੱਫਟ ਡਿਜ਼ਾਇਰ ਕਾਰ ਆਈ।

ਕਾਰ ਨੂੰ ਕਰਨਾਲ ਜ਼ਿਲ੍ਹਾ ਹਰਿਆਣਾ ਦਾ ਰਹਿਣ ਵਾਲਾ ਰਾਜਕੁਮਾਰ ਚਲਾ ਰਿਹਾ ਸੀ, ਜਦੋਂ ਕਿ ਉਸ ਦੇ ਨਾਲ ਇਕ ਹੋਰ ਵਿਅਕਤੀ ਬੈਠਾ ਸੀ। ਪੁਲਸ ਨੇ ਜਦੋਂ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਕਾਰ ਵਿੱਚੋਂ ਕੁੱਲ 35 ਲੱਖ, 21 ਹਜ਼ਾਰ, 071 ਰੁਪਏ ਨਕਦੀ ਬਰਾਮਦ ਹੋਈ। ਜਦੋਂ ਪੁਲਿਸ ਨੇ ਦੋਹਾਂ ਤੋਂ ਨਕਦੀ ਬਾਰੇ ਪੁੱਛਗਿੱਛ ਕੀਤੀ ਤਾਂ ਦੋਹਾਂ 'ਚੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਅਤੇ ਨਾ ਹੀ ਕੋਈ ਦਸਤਾਵੇਜ਼ ਦਿਖਾ ਸਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News