20 ਕਿੱਲੋ ਭੁੱਕੀ ਚੂਰਾ-ਪੋਸਤ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

03/30/2024 4:54:55 PM

ਪਾਤੜਾਂ (ਸਨੇਹੀ) : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਸਿਟੀ ਪਾਤੜਾਂ ਵੱਲੋਂ ਟਰੱਕ ਵਿਚ ਸਵਾਰ ਦੋ ਵਿਅਕਤੀਆਂ ਪਾਸੋਂ 20 ਕਿੱਲੋ ਭੁੱਕੀ ਚੂਰਾ-ਪੋਸਤ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਉੱਪ ਪੁਲਸ ਕਪਤਾਨ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁਲਸ ਸਿਟੀ ਪਾਤੜਾਂ ਦੇ ਇੰਚਾਰਜ ਸਬ ਇੰਸਪੈਕਟਰ ਕਰਨੈਲ ਸਿੰਘ ਅਤੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਸਮੇਤ ਪੁਲਸ ਪਾਰਟੀ ਗਸਤ ਦੌਰਾਨ ਭਗਤ ਸਿੰਘ ਚੌਕ ਪਾਤੜਾਂ ਮੌਜੂਦ ਸਨ। ਜਿੱਥੇ ਖਨੌਰੀ ਸਾਈਡ ਵੱਲੋਂ ਆ ਰਹੇ ਇਕ ਟਰੱਕ ਨੰਬਰ ਪੀ. ਬੀ. 11 ਸੀ. ਐੱਲ. 2991 ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਚੈੱਕ ਕਰਨ ’ਤੇ ਟਰੱਕ ਦੇ ਕੈਬਨਿਟ ਵਿਚੋਂ 20 ਕਿੱਲੋ ਭੁੱਕੀ ਚੂਰਾ-ਪੋਸਤ ਬਰਾਮਦ ਹੋਈ। 

ਇਸ ਦੌਰਾਨ ਪੁਲਸ ਨੇ ਟਰੱਕ ਵਿਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 1 ਧੂਰੀ ਜ਼ਿਲ੍ਹਾ ਸੰਗਰੂਰ ਤੇ ਬਲਵੰਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਵਾਰਡ ਨੰਬਰ 2 ਧੂਰੀ (ਸੰਗਰੂਰ) ਵਜੋਂ ਹੋਈ ਹੈ।


Gurminder Singh

Content Editor

Related News