ਨਸ਼ੀਲੇ ਚਿੱਟੇ ਪਾਊਡਰ ਸਮੇ ਦੋ ਵਿਅਕਤੀ ਗ੍ਰਿਫ਼ਤਾਰ

Saturday, Apr 06, 2024 - 04:33 PM (IST)

ਨਸ਼ੀਲੇ ਚਿੱਟੇ ਪਾਊਡਰ ਸਮੇ ਦੋ ਵਿਅਕਤੀ ਗ੍ਰਿਫ਼ਤਾਰ

ਰੂਪਨਗਰ (ਵਿਜੇ)-ਰੂਪਨਗਰ ਜ਼ਿਲ੍ਹੇ ਦੀ ਸਿਟੀ ਮੋਰਿੰਡਾ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਪਾਸੋਂ 10.60 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ। ਸਿਟੀ ਮੋਰਿੰਡਾ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਪੁਲਸ ਪਾਰਟੀ ਸਰਕਾਰੀ ਗੱਡੀ ਰਾਂਹੀ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਗਸ਼ਤ ਕਰਦੀ ਹੋਈ ਰਤਨਗੜ੍ਹ ਚੌਂਕ ਮੋਰਿੰਡਾ ਤੋਂ ਸਰਕਾਰੀ ਹਸਪਤਾਲ ਮੋਰਿੰਡਾ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਰੇਲਵੇ ਅੰਡਰ ਬਰਿੱਜ ਕਰਾਸ ਕੀਤੀ ਤਾਂ ਸੜਕ ਦੇ ਖੱਬੇ ਪਾਸੇ ਦੋ ਮੋਨੇ ਨੌਜਵਾਨ ਖੜ੍ਹੇ ਸਨ। ਜਿਨ੍ਹਾਂ ਵਿਚੋਂ ਇਕ ਨੌਜਵਾਨ ਦੇ ਸਿਰ 'ਤੇ ਪੱਟੀ ਕੀਤੀ ਹੋਈ ਸੀ ਅਤੇ ਦੂਜਾ ਨੌਜਵਾਨ ਪੱਟੀ ਵਾਲੇ ਨੌਜਵਾਨ ਦੇ ਹੱਥ ਵਿਚ ਕੁਝ ਫੜਾ ਰਿਹਾ ਸੀ, ਸਾਹਮਣੇ ਪੁਲਸ ਪਾਰਟੀ ਦੀ ਗੱਡੀ ਵੇਖਦੇ ਸਾਰ ਹੀ ਉਨ੍ਹਾਂ ਨੇ ਆਪਣੇ ਹੱਥਾਂ ਵਿਚੋਂ ਇਕ ਪਾਰਦਰਸ਼ੀ ਮੋਮੀ ਲਿਫ਼ਾਫ਼ਾ ਥੱਲੇ ਜ਼ਮੀਨ 'ਤੇ ਸੁੱਟਿਆ ਅਤੇ ਭੱਜਣ ਦੀ ਕੋਸ਼ਸ਼ ਕਰਨ ਲੱਗੇ। 

ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ

ਪੁਲਸ ਪਾਰਟੀ ਵੱਲੋਂ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਤਫ਼ਤੀਸ਼ ਦੌਰਾਨ ਦੋਸ਼ੀਆਂ ਪਾਸੋਂ 10.60 ਗ੍ਰਾਮ ਨਸ਼ੀਲਾ ਚਿੱਟਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਦੋਸ਼ੀ ਉਦੇ ਸ਼ਰਮਾ ਉਰਫ਼ ਵਿੰਨੀ ਪੁੱਤਰ ਰਣਜੀਵ ਕੁਮਾਰ ਵਾਸੀ ਵਾਰਡ ਨੰ. 2 ਨੇੜੇ ਰੈਸਟ ਹਾਊਸ ਮੋਰਿੰਡਾ, ਹਰਮਨਦੀਪ ਸਿੰਘ ਉਰਫ਼ ਗੰਗੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸੁਹਾਲੀ ਥਾਣਾ ਸਦਰ ਕੁਰਾਲੀ, ਹਾਲ ਕਿਰਾਏਦਾਰ ਮਕਾਨ ਸੂਰਜ ਸ਼ਰਮਾ, ਮਹੱਲਾ ਚੌਧਰੀਆਂ ਦੀ ਚੁਖੰਡੀ ਮੋਰਿੰਡਾ ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਜਲੰਧਰ ਸਿਟੀ ਸਟੇਸ਼ਨ 'ਤੇ ਵੱਡੀ ਵਾਰਦਾਤ, ਨਿਹੰਗ ਨੇ ਵੈਂਡਰ ਦੇ ਸਿਰ ’ਤੇ ਮਾਰ ਦਿੱਤੀ ਕਿਰਪਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News