ਬੋਲੀਵੀਆ ''ਚ ਵਾਪਰਿਆ ਸੜਕ ਹਾਦਸਾ, 4 ਲੋਕਾਂ ਦੀ ਮੌਤ, 30 ਤੋਂ ਵੱਧ ਜ਼ਖ਼ਮੀ

Tuesday, Apr 02, 2024 - 10:16 AM (IST)

ਲਾ ਪਾਜ਼ (ਵਾਰਤਾ)- ਦੱਖਣੀ ਬੋਲੀਵੀਆ ਵਿਚ ਇਕ ਹਾਈਵੇਅ 'ਤੇ ਇਕ ਯਾਤਰੀ ਬੱਸ ਦੂਜੇ ਵਾਹਨ ਨਾਲ ਟਕਰਾਉਣ ਦੇ ਬਾਅਦ ਸੜਕ ਤੋਂ ਹੇਠਾਂ ਉਤਰ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 36 ਹੋਰ ਜ਼ਖ਼ਮੀ ਹੋ ਗਏ। ਸਥਾਨਕ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਇਸ ਦੇਸ਼ ’ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ’ਚ ਗਾਂਜਾ ਵੀ ਹੋਵੇਗਾ ਮੁਹੱਈਆ

ਪੁਲਸ ਨੇ ਕਿਹਾ ਕਿ ਹਾਦਸਾ ਐਤਵਾਰ ਰਾਤ ਚੁਕੀਸਾਕਾ ਦੇ ਦੱਖਣੀ ਵਿਭਾਗ ਵਿਚ ਯੋਤਾਲਾ ਸ਼ਹਿਰ ਨੇੜੇ ਵਾਪਰਿਆ। ਮ੍ਰਿਤਕਾਂ ਵਿਚ 3 ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਟਰਾਂਸਟਿਨ ਦਿਲ ਰੇ ਕੰਪਨੀ ਦੀ ਇਹ ਬੱਸ ਸੜਕ ਤੋਂ ਉਤਰਨ ਮਗਰੋਂ ਸੱਜੇ ਪਾਸੇ ਪਲਟ ਗਈ, ਜਦੋਂ ਕਿ ਦੂਜਾ ਗੂੜ੍ਹੇ ਸਲੇਟੀ ਰੰਗ ਦਾ ਵਾਹਨ ਹਾਈਵੇਅ 'ਤੇ ਹੀ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾ ਦੇ ਕਾਰਨ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਵਾਹਨਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਆ ਇਹ ਸੰਕਲਪ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 


cherry

Content Editor

Related News