ਐਕਸਾਈਜ਼ ਵਿਭਾਗ ਵੱਲੋਂ 500 ਲਿਟਰ ਲਾਹਣ ਬਰਾਮਦ
Saturday, Apr 06, 2024 - 06:26 PM (IST)
ਬਟਾਲਾ/ਘੁਮਾਣ (ਗੋਰਾਇਆ)-ਲੋਕ ਸਭਾ ਚੋਣਾਂ ਦੌਰਾਨ ਨਸ਼ਾ ਕਾਰੋਬਾਰੀਆਂ ’ਤੇ ਸ਼ਿਕੰਜਾ ਕੱਸਣ ਲਈ ਐਕਸਾਈਜ਼ ਵਿਭਾਗ ਤੇ ਪੁਲਸ ਰੇਡ ਟੀਮਾਂ ਵੱਲੋਂ ਬਿਆਸ ਦਰਿਆ ਕੰਢੇ ਵਸਦੇ ਪਿੰਡਾਂ ’ਚ ਚਲਾਏ ਜਾ ਰਹੇ ਸਰਚ ਅਭਿਆਨ ਤਹਿਤ 500 ਲਿਟਰ ਲਾਹਣ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਅਤੇ ਐਕਸਾਈਜ਼ ਪੁਲਸ ਸਟਾਫ਼ ਇੰਚਾਰਜ ਬਲਕਾਰ ਸਿੰਘ ’ਤੇ ਆਧਾਰਿਤ ਰੇਡ ਟੀਮ ਵੱਲੋਂ ਖ਼ਾਸ ਮੁਖਬਰ ਦੀ ਇਤਲਾਹ ’ਤੇ ਠੱਠੀ ਸੋਹਲ ਪਿੰਡ ’ਚ 200 ਲਿਟਰ ਲਾਹਣ ਬਰਾਮਦ ਕੀਤੀ ਗਈ ਅਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਦੂਰੀ ਰਿਕਵਰੀ ਪਿੰਡ ਧੰਡ ਤੋਂ ਹੋਈ, ਜਿਸ ’ਚ 3 ਡਰੰਮੀਆਂ ’ਚ 300 ਲਿਟਰ ਲਾਹਣ ਬਰਾਮਦ ਹੋਈ। ਫੜੀ ਗਈ ਲਾਹਣ ਨੂੰ ਬਾਅਦ ’ਚ ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਦੀ ਅਗਵਾਈ ’ਚ ਨਸ਼ਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ CM ਭਗਵੰਤ ਮਾਨ ਦੀ ਵਾਲੰਟੀਅਰਾਂ ਨਾਲ ਮਿਲਣੀ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8