ਇਸ ਸਾਲ ਦੀ ਬਾਰਿਸ਼ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਇੱਕੋ ਮਹੀਨੇ ਨੇ ਕਰ ਦਿੱਤਾ ਹਰ ਪਾਸੇ ਪਾਣੀ

Tuesday, Sep 02, 2025 - 01:23 PM (IST)

ਇਸ ਸਾਲ ਦੀ ਬਾਰਿਸ਼ ਨੇ ਤੋੜੇ ਪਿਛਲੇ ਸਾਰੇ ਰਿਕਾਰਡ, ਇੱਕੋ ਮਹੀਨੇ ਨੇ ਕਰ ਦਿੱਤਾ ਹਰ ਪਾਸੇ ਪਾਣੀ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਅਗਸਤ ਮਹੀਨੇ ਹੋਈ 891.9 ਮਿਲੀਮੀਟਰ ਬਾਰਿਸ਼ ਨੇ ਇਸ ਸਾਲ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਦੱਸਣਯੋਗ ਹੈ ਕਿ ਆਮ ਤੌਰ ’ਤੇ ਗੁਰਦਾਸਪੁਰ ਵਿੱਚ ਪੂਰਾ ਸਾਲ 800 ਤੋਂ 900 ਮਿਲੀਮੀਟਰ ਮੀਂਹ ਪੈਣ ਦਾ ਅਨੁਮਾਨ ਲਗਾਇਆ ਜਾਂਦਾ ਹੈ ਤੇ ਪਿਛਲੇ ਸਾਲਾਂ ਵਿੱਚ ਵੀ ਔਸਤਨ ਇਸੇ ਮਾਤਰਾ ਵਿੱਚ ਹੀ ਬਾਰਿਸ਼ ਹੁੰਦੀ ਰਹੀ ਹੈ ਪਰ ਮੌਸਮ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੀਜਨਲ ਸਟੇਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਇਕੱਲੇ ਅਗਸਤ ਮਹੀਨੇ ਵਿੱਚ ਹੀ ਪੂਰੇ ਸਾਲ ਦੇ ਮੁਕਾਬਲੇ ਜਿਆਦਾ ਬਾਰਿਸ਼ ਦਰਜ ਕੀਤੀ ਗਈ ਹੈ, ਜਿਸ ਨਾਲ ਪਿਛਲੇ ਸਾਰੇ ਰਿਕਾਰਡ ਟੁੱਟੇ ਹਨ, ਸਗੋਂ ਇਸ ਬਾਰਿਸ਼ ਦੇ ਪਾਣੀ ਨੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਖੜੀਆਂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਤਬਾਹੀ ਦੇ ਸੰਕੇਤ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਵੈਸੇ ਤਾਂ 15 ਅਗਸਤ ਤੱਕ ਹੀ ਕਾਫੀ ਬਾਰਿਸ਼ ਹੋਣ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਵੱਡੀ ਰਾਹਤ ਮਹਿਸੂਸ ਕੀਤੀ ਗਈ ਸੀ। ਪਰ ਅਗਸਤ ਦੇ ਤੀਸਰੇ ਅਤੇ ਚੌਥੇ ਹਫਤੇ ਦੌਰਾਨ ਹੋਈ ਮੂਸਲੇਧਾਰ ਬਾਰਿਸ਼ ਨੇ ਲੋਕਾਂ ਲਈ ਕਈ ਗੰਭੀਰ ਚੁਣੌਤੀਆਂ ਪੈਦਾ ਕਰਕੇ ਰੱਖ ਦਿੱਤੀਆਂ ਹਨ। ਹੁਣ ਜਿਹੜੇ ਇਲਾਕਿਆਂ ਵਿੱਚ ਹੜ੍ਹ ਦਾ ਪਾਣੀ ਆਇਆ ਹੈ ਉੱਥੇ ਤਾਂ ਫਸਲਾਂ ਬਰਬਾਦ ਹੋਈਆਂ ਹੀ ਹਨ ਪਰ ਹੋਰ ਨੀਵੇ ਇਲਾਕਿਆਂ ਵਿੱਚ ਵੀ ਬਾਰਿਸ਼ ਦਾ ਪਾਣੀ ਖੜ੍ਹਾ ਹੋਣ ਕਰਕੇ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।

ਇਹ ਵੀ ਪੜ੍ਹੋ-ਸਰਕਾਰੀ ਹੁਕਮਾਂ ਦੀ ਉਲੰਘਣਾ:ਛੁੱਟੀਆਂ ਦੇ ਬਾਵਜੂਦ ਵੀ ਸਕੂਲ ਖੁੱਲ੍ਹੇ, ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ

ਇਸ ਬਾਰਿਸ਼ ਨੇ ਲੋਕਾਂ ਨੂੰ ਹੁੰਮਸ ਤੇ ਗਰਮੀ ਤੋਂ ਕਾਫੀ ਰਾਹਤ ਦਿਵਾਈ ਹੈ। ਇਲਾਕੇ ਅੰਦਰ ਦਿਨ ਦਾ ਤਾਪਮਾਨ ਔਸਤਨ 27 ਡਿਗਰੀ ਸੈਂਟੀਗ੍ਰੇਡ ਅਤੇ ਰਾਤ ਦਾ ਤਾਪਮਾਨ 22 ਤੋਂ 23 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ। ਆਉਣ ਵਾਲੇ ਪੂਰੇ ਹਫਤੇ ਦੌਰਾਨ ਵੀ ਇਸ ਤਾਪਮਾਨ ਵਿੱਚ ਜਿਆਦਾ ਵਾਧਾ ਹੋਣ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ-ਹੜ੍ਹਾਂ ਦਾ ਬੇਹੱਦ ਖੌਫਨਾਕ ਮੰਜਰ: ਪਾਣੀ ਸੁੱਕਣ ਮਗਰੋਂ ਵੀ ਲੀਹਾਂ ’ਤੇ ਨਹੀਂ ਆਵੇਗੀ ਲੱਖਾਂ ਲੋਕਾਂ ਦੀ ਜ਼ਿੰਦਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News