ਪਾਣੀ ਦੇ ਤੇਜ਼ ਵਹਾਅ ''ਚ ਵਹਿ ਗਈ ਸਵਿਫਟ ਕਾਰ, ਅੰਦਰ ਸਵਾਰ ਸਨ ਦੋ ਪੁਲਸ ਅਧਿਕਾਰੀ

Monday, Aug 25, 2025 - 12:00 PM (IST)

ਪਾਣੀ ਦੇ ਤੇਜ਼ ਵਹਾਅ ''ਚ ਵਹਿ ਗਈ ਸਵਿਫਟ ਕਾਰ, ਅੰਦਰ ਸਵਾਰ ਸਨ ਦੋ ਪੁਲਸ ਅਧਿਕਾਰੀ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਹੱਦ ਤੱਕ ਵੱਧ ਗਿਆ ਸੀ। ਇਸ ਦੌਰਾਨ ਬੀਤੇ ਦਿਨ ਫਿਰ 2 ਲੱਖ 70 ਕਿਊਸਿਕ ਪਾਣੀ ਰਾਵੀ ਦਰਿਆ 'ਚ ਛੱਡਿਆ ਗਿਆ, ਜਿਸ ਕਾਰਨ ਪਾਣੀ ਪੱਧਰ ਹੋਰ ਵੀ ਵੱਧ ਗਿਆ ਹੈ। ਇਸ ਦਰਮਿਆਨ ਅੱਜ ਸਵੇਰੇ ਇਕ ਸਵਿਫਟ ਕਾਰ ਦੋ ਪੁਲਸ ਕਰਮਚਾਰੀ ਸਵਾਰ ਹੋ ਕੇ ਜਾ ਰਹੇ ਸਨ ਤਾਂ ਅਚਾਨਕ ਗੱਡੀ ਪਾਣੀ ਦੇ ਤੇਜ਼ ਵਹਾਅ ਰੁੜਨ ਲੱਗ ਗਈ ਪਰ ਇੱਥੇ ਖੁਸ਼ਕਿਸਮਤੀ ਇਹ ਰਹੀ ਕਿ ਕਾਰ ਨੇੜਲੇ ਖੇਤਾਂ 'ਚ ਵੜ ਗਈ ਅਤੇ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।

ਇਹ ਵੀ ਪੜ੍ਹੋ- ਰਾਵੀ ਦਰਿਆ ਦਾ ਕਹਿਰ ਲਗਾਤਾਰ ਜਾਰੀ, ਸਕੂਲਾਂ 'ਚ ਨਹੀਂ ਪਹੁੰਚ ਸਕੇ ਅਧਿਆਪਕ ਤੇ ਵਿਦਿਆਰਥੀ, ਹੋਈ ਛੁੱਟੀ

ਜਾਣਕਾਰੀ ਅਨੁਸਾਰ ਕਾਰ 'ਚ ਸਵਾਰ ਹੋ ਕੇ ਦੋ ਪੁਲਸ ਕਰਮਚਾਰੀ ਰਾਵੀ ਦੇ ਦਰਿਆ ਦਾ ਪਾਣੀ ਦਾ ਪੱਧਰ ਵੇਖਣ ਲਈ ਜਾ ਰਹੇ ਸਨ, ਜਦ ਉਹ ਪਿੰਡ ਮਕੌੜਾ ਤੋਂ ਥੋੜੀ ਦੂਰੀ 'ਤੇ ਦਰਿਆ ਵਾਲੀ ਸਾਈਡ ਨੂੰ ਨਿਕਲੇ ਤਾਂ ਪੁਲਸ ਮੁਲਾਜ਼ਮਾਂ ਨੂੰ ਇਸ ਜਗ੍ਹਾ ਬਾਰੇ ਜਾਣਕਾਰੀ ਨਹੀਂ ਸੀ ਤਾਂ ਉਹ ਅਚਾਨਕ ਉਨ੍ਹਾਂ ਦੀ ਕਾਰ ਨੀਵੀਂ ਜਗ੍ਹਾ 'ਤੇ ਜਾ ਪਹੁੰਚੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਸਵਿਫਟ ਕਾਰ ਸੜਕ ਤੋਂ ਕਾਫੀ ਦੂਰ ਖੇਤਾਂ ਵਿੱਚ ਰੁੜਦੀ ਹੋਈ ਚੱਲ ਗਈ। ਜਿੱਥੇ ਬੜੀ ਮੁਸ਼ਕਿਲ ਨਾਲ ਕਾਰ 'ਚੋਂ ਉੱਤਰ ਕੇ ਦੋਵੇਂ ਪੁਲਸ ਅਧਿਕਾਰੀ ਆਪ ਦਾ ਬਾਹਰ ਆ ਗਏ ਪਰ ਗੱਡੀ ਖੇਤਾਂ 'ਚ ਫੱਸ ਗਈ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਵੱਲੋਂ ਟਰੈਕਟਰ ਦੀ ਸਹਾਇਤਾ ਨਾਲ ਬੜੀ ਜੱਦੋ-ਜਹਿਦ ਨਾਲ ਕਾਰ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ- ਰੁੜ ਸਕਦੈ ਚੱਕੀ ਪੁਲ! ਆਵਾਜਾਈ ਰੋਕੀ, ਰਸਤੇ ਹੋਏ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News