ਰਣਜੀਤ ਸਾਗਰ ਡੈਮ ਦੇ ਖੋਲ੍ਹਣੇ ਪੈ ਗਏ 7 ਫਲੱਡ ਗੇਟ, ਰਾਵੀ ਦਰਿਆ ''ਚ ਛੱਡਿਆ ਜਾ ਰਿਹਾ ਪਾਣੀ

Monday, Aug 25, 2025 - 12:57 PM (IST)

ਰਣਜੀਤ ਸਾਗਰ ਡੈਮ ਦੇ ਖੋਲ੍ਹਣੇ ਪੈ ਗਏ 7 ਫਲੱਡ ਗੇਟ, ਰਾਵੀ ਦਰਿਆ ''ਚ ਛੱਡਿਆ ਜਾ ਰਿਹਾ ਪਾਣੀ

ਪਠਾਨਕੋਟ (ਧਰਮਿੰਦਰ)- ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਝੀਲ ਦਾ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇਹ 527 ਮੀਟਰ ਦੇ ਖ਼ਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਹੈ। ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ 7 ਸਪਿਲਵੇ ਗੇਟ ਖੋਲ੍ਹ ਦਿੱਤੇ ਹਨ, ਜਿਸ ਰਾਹੀਂ 50 ਹਜ਼ਾਰ ਕਿਊਸਿਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਇਸਦੇ ਨਾਲ ਹੀ ਡੈਮ ਦੇ ਚਾਰੇ ਯੂਨਿਟ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਰਾਵੀ ਦਰਿਆ ਦਾ ਕਹਿਰ ਲਗਾਤਾਰ ਜਾਰੀ, ਸਕੂਲਾਂ 'ਚ ਨਹੀਂ ਪਹੁੰਚ ਸਕੇ ਅਧਿਆਪਕ ਤੇ ਵਿਦਿਆਰਥੀ, ਹੋਈ ਛੁੱਟੀ

ਰਾਵੀ ਦਰਿਆ 'ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਾ ਹੈ ਜਿਸਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ। ਡੈਮ ਦੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਖ਼ਤਰੇ ਦੇ ਨਿਸ਼ਾਨ 527 ਮੀਟਰ 'ਤੇ ਪਾਣੀ ਪਹੁੰਚਣ ਤੋਂ ਬਾਅਦ ਸੁਰੱਖਿਆ ਮੱਦੇਨਜ਼ਰ ਗੇਟ ਖੋਲ੍ਹਣੇ ਲਾਜ਼ਮੀ ਹੋ ਗਏ ਸਨ ਅਤੇ ਇਸ ਵੇਲੇ ਸਾਰੇ ਗੇਟ ਖੋਲ੍ਹ ਕੇ ਪਾਣੀ ਰਾਵੀ ਦਰਿਆ ਵੱਲ ਛੱਡਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਰੁੜ ਸਕਦੈ ਚੱਕੀ ਪੁਲ! ਆਵਾਜਾਈ ਰੋਕੀ, ਰਸਤੇ ਹੋਏ ਡਾਇਵਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News