ਧੁੱਸੀ ਬੰਨ ''ਚ ਪਿਆ 15 ਫੁੱਟ ਦਾ ਪਾੜ, ਕਈ ਪਿੰਡਾਂ ''ਚ ਪਾਣੀ ਦਾ ਖਤਰਾ
Monday, Aug 25, 2025 - 08:09 PM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਜੱਗੋਚੱਕ ਟਾਂਡਾ ਨੇੜੇ ਰਾਵੀ ਦਰਿਆ ਦੇ ਪਾਣੀ ਨੂੰ ਰੋਕਣ ਲਈ ਬਣੇ ਧੁੱਸੀ ਬੰਨ੍ਹ 'ਚ ਅਚਾਨਕ 15 ਫੁੱਟ ਦੇ ਕਰੀਬ ਦਾ ਪਾੜ ਪੈਣ ਕਾਰਨ ਫਸਲਾਂ ਅਤੇ ਨੇੜਲੇ ਕਈ ਪਿੰਡਾਂ ਵਿੱਚ ਪਾਣੀ ਦਾ ਖਤਰਾ ਬਣ ਗਿਆ ਹੈ।
ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਜੱਗੋ ਚੱਕ ਟਾਂਡਾ ਦੇ ਸਮਸ਼ਾਨਘਾਟ ਨੇੜੇ ਬਣਨੇ ਰਾਵੀ ਦਰਿਆ ਦੇ ਪਾਣੀ ਨੂੰ ਰੋਕਣ ਲਈ ਧੁੱਸੀ ਬੰਨ੍ਹ ਅਚਾਨਕ ਟੁੱਟ ਗਈ ਹੈ ਜਿਸ ਕਾਰਨ ਸਭ ਤੋਂ ਨੇੜੇ ਪੈਂਦੇ ਪਿੰਡ ਕਾਹਨਾ ਨੂੰ ਵੱਡਾ ਖਤਰਾ ਬਣਿਆ ਹੋਇਆ ਹੈ। ਉਧਰ ਇਸ ਮੌਕੇ ਸਬੰਧਿਤ ਵਿਭਾਗ ਦੇ ਅਧਿਕਾਰੀ ਅਤੇ ਹੋਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ।
ਇਸ ਧੁੰਸੀ ਬੰਨ੍ਹ ਦੇ ਟੁੱਟਣ ਨਾਲ ਕਈ ਏਕੜ ਫਸਲਾਂ ਦਾ ਵੀ ਖਰਾਬ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿਉਂਕਿ ਪਾਣੀ ਦਾ ਪ੍ਰਭਾਵ ਕਾਫੀ ਤੇਜ਼ ਹੋਣ ਕਰਕੇ ਪਾਣੀ ਆਲੇ ਦੁਆਲੇ ਦੇ ਇਲਾਕੇ ਵਿੱਚ ਜਲ ਥਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e