ਗਲੀ ’ਚ ਖੇਡ ਰਹੇ ਮੁੰਡੇ ਨੂੰ ਔਰਤ ਨੇ ਪਿਲਾ ਦਿੱਤਾ ਕਾਹਵਾ, ਹੋਈ ਦਰਦਨਾਕ ਮੌਤ
Monday, Sep 01, 2025 - 10:42 AM (IST)

ਗੁਰਦਾਸਪੁਰ(ਵਿਨੋਦ)-ਜ਼ਿਲਾ ਪੁਲਸ ਗੁਰਦਾਸਪੁਰ ਦੇ ਅਧੀਨ ਪੈਂਦੇ ਪੁਲਸ ਸਟੇਸ਼ਨ ਘੁੰਮਣ ਦੇ ਪਿੰਡ ਲਾਲੋਵਾਲ ’ਚ ਇਕ ਔਰਤ ਵੱਲੋਂ ਗਲੀ ’ਚ ਖੇਡ ਰਹੇ 2 ਸਾਲ ਦੇ ਬੱਚੇ ਨੂੰ ਕਾਹਵਾ ਪਿਲਾ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਪਤਨੀ ਬਲਦੇਵ ਸਿੰਘ ਵਾਸੀ ਲਾਲੋਵਾਲ ਨੇ ਬਿਆਨ ਦਿੱਤਾ ਕਿ ਉਸ ਦਾ ਪੋਤਰਾ ਜੈਕਬ ਪੁੱਤਰ ਲਵ ਸਿੰਘ ਵਾਸੀ ਦੀ ਉਮਰ 2 ਸਾਲ 3 ਮਹੀਨੇ ਹੈ। ਮਿਤੀ 29-8-25 ਨੂੰ ਖੇਡਣ ਵਾਸਤੇ ਗਲੀ ਵਿਚ ਚਲਾ ਗਿਆ। ਜਦ ਜੈਕਬ ਨੂੰ ਲੱਭਦੀ ਹੋਈ ਦਾਦੀ ਗਲੀ ਵਿਚ ਪੈਂਦੇ ਮੰਗੋ ਪਤਨੀ ਮੁਖਤਾਰ ਮਸੀਹ ਵਾਸੀ ਲਾਲੋਵਾਲ ਦੇ ਘਰ ਗਈ ਤਾਂ ਵੇਖਿਆ ਕਿ ਮੰਗੋ ਉਕਤ ਜੈਕਬ ਬੱਚੇ ਨੂੰ ਗਲਾਸ ਵਿਚ ਕੋਈ ਚੀਜ਼ ਪਿਆ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਹੋਰ ਵਿਗੜ ਸਕਦੇ ਹਾਲਾਤ, ਪੜ੍ਹੋ ਮੌਸਮ ਵਿਭਾਗ ਦੀ ਚਿਤਾਵਨੀ
ਜਦ ਉਸ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਬੱਚੇ ਨੂੰ ਕਾਹਵਾ ਪਿਆ ਰਹੀ ਸੀ। ਜਦ ਉਹ ਆਪਣੇ ਪੋਤਰੇ ਨੂੰ ਆਪਣੇ ਘਰ ਲੈ ਆਈ ਤਾਂ ਥੋੜੀ ਦੇਰ ਬਾਅਦ ਜੈਕਬ ਨੇ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਧਾਰੀਵਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਜੈਕਬ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਗੋ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਪ੍ਰੇਮ ਵਿਆਹ ਦਾ ਖੂਨੀ ਅੰਜਾਮ: ਸਹੁਰਿਆਂ ਵੱਲੋਂ ਜਵਾਈ ਦਾ ਬੇਰਹਿਮੀ ਨਾਲ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8