ਅੰਮ੍ਰਿਤਸਰ ''ਚ ਤਿਉਹਾਰਾਂ ਨੂੰ ਲੈ ਕੇ ਨਿਗਮ ਸਖ਼ਤ, ਇਲਾਕਿਆਂ ’ਚ ਦਿੱਤੀ ਦਬਿੱਸ਼, ਸਾਮਾਨ ਜ਼ਬਤ ਕਰ ਦਿੱਤੀ ਚਿਤਾਵਨੀ
Sunday, Oct 22, 2023 - 03:53 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਦੇ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ-ਕਮ-ਅਸਟੇਟ ਅਫ਼ਸਰ ਸ਼ੁਸ਼ਾਂਤ ਭਾਟੀਆ ਦੀ ਕਮਾਂਡ ਹੇਠ ਐੱਨ. ਟੀ-ਇੰਕਰੋਚਮੈਂਟ ਡਰਾਈਵ ਵੱਲੋਂ ਪੁਰਾਣੀ ਸਬਜ਼ੀ ਮੰਡੀ, ਹਾਲ ਗੇਟ, ਹਾਥੀ ਗੇਟ, ਲੋਹਗੜ੍ਹ ਗੇਟ, ਬੀ. ਕੇ. ਦੱਤ ਗੇਟ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਇਲਾਕਿਆਂ ’ਚ ਕਾਰਵਾਈ ਕੀਤੀ ਗਈ। ਇਸ ਕਾਰਵਾਈ ’ਚ ਸੁਪਰਡੈਂਟ ਸਤਨਾਮ ਸਿੰਘ, ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਅਮਨ ਸ਼ਰਮਾ, ਜੂਨੀਅਰ ਸਹਾਇਕ ਅਰੁਣ ਸਹਿਜਪਾਲ, ਜੂਨੀਅਰ ਸਹਾਇਕ ਸੁਰਿੰਦਰ ਸ਼ਰਮਾ, ਕਲਰਕ ਰਜਤ, ਰਾਜੇਸ਼, ਵਿਜੈ ਕੁਮਾਰ, ਸੁਖਵਿੰਦਰ ਸਿੰਘ, ਇੰਦਰਪਾਲ ਅਤੇ ਨਗਰ ਨਿਗਮ ਦੀ ਪੁਲਸ ਅਧਿਕਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ- ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਨੇ ਕਿਹਾ ਕਿ ਤਿਉਹਾਰਾਂ ਨੂੰ ਲੈ ਕੇ ਸ਼ਰਧਾਲੂਆਂ ਦੀ ਆਵਾਜਾਈ ’ਚ ਵਿਘਨ ਪੈ ਰਿਹਾ ਸੀ ਅਤੇ ਬਹੁਤ ਜਾਮ ਲੱਗ ਰਹੇ ਸਨ। ਇਸ ’ਤੇ ਕਾਰਵਾਈ ਕਰਦੇ ਹੋਏ ਅਸਟੇਟ ਵਿਭਾਗ ਵੱਲੋਂ ਸ਼ਨੀਵਾਰ ਨੂੰ ਉਕਤ ਇਲਾਕਿਆਂ ਵਿੱਚੋਂ ਇੰਕਰਚੋਮੈਂਟਾਂ ਹਟਾਈਆਂ ਗਈਆਂ ਅਤੇ ਰੇਹੜੀਆਂ/ਫੜ੍ਹੀਆਂ ਵਾਲਿਆਂ ਅਤੇ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ’ਤੇ ਨਾਜਾਇਜ਼ ਕੀਤੇ ਕਬਜ਼ੇ ਹਟਾਏ ਗਏ। ਮੌਕੇ ’ਤੇ ਇਹ ਵੀ ਪਾਇਆ ਗਿਆ ਕਿ ਨਗਰ ਨਿਗਮ ਦੇ ਪੁਰਾਣੇ ਚੁੰਗੀ ਦਫ਼ਤਰ ਅੰਦਰ ਹੀ ਨਾਜਾਇਜ਼ ਤੌਰ ’ਤੇ ਰੇਹੜੀਆਂ ਲਾਈਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਵਿਭਾਗੀ ਲੇਬਰ ਵੱਲੋਂ ਮੌਕੇ ਤੋਂ ਹਟਾ ਕੇ ਨਗਰ ਨਿਗਮ ਦੇ ਅਹਾਤੇ ’ਚ ਜਮ੍ਹਾ ਕਰਵਾਇਆ ਗਿਆ। ਚੁੰਗੀ ਦਫ਼ਤਰ ਦੇ ਦੂਸਰੇ ਪਾਸੇ ਗੈਸ ਗੋਦਾਮ ਦੇ ਬਾਹਰ ਕਿਸੇ ਟੈਂਟ ਹਾਊਸ ਦੇ ਦੁਕਾਨਦਾਰ ਵੱਲੋਂ ਨਗਰ ਨਿਗਮ ਦੀ ਦੁਕਾਨ ਜਿਸ ਦੀ ਕਮਰਸ਼ੀਅਲ ਵੈਲਿਊ ਲਗਭਗ 15-20 ਲੱਖ ਰੁਪਏ ਹੈ, ਤੇ ਨਾਜਾਇਜ਼ ਕਬਜ਼ਾ ਕਰ ਕੇ ਸਟੋਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਉਕਤ ਦੁਕਾਨ ਦਾ ਮੌਕੇ ’ਤੇ ਹੀ ਵਿਭਾਗ ਵੱਲੋਂ ਕਬਜ਼ਾ ਲੈ ਲਿਆ ਗਿਆ। ਨਿਗਮ ਕਮਿਸ਼ਨਰ ਵੱਲੋਂ ਕਾਬਜ਼ਕਾਰਾਂ ਦੀ ਤਾੜਨਾ ਕੀਤੀ ਗਈ ਅਤੇ ਚਿਤਾਵਨੀ ਦਿੰਦੇ ਹੋਏ ਹਦਾਇਤ ਕੀਤੀ ਗਈ ਕਿ ਉਹ ਨਾਜਾਇਜ਼ ਕਬਜ਼ੇ ਨਾ ਕਰਨ ਅਤੇ ਸ਼ਹਿਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- CM ਮਾਨ ਦਾ ਅਹਿਮ ਫ਼ੈਸਲਾ, ਭਗਵਾਨ ਵਾਲਮੀਕਿ ਦਿਵਸ ਨੂੰ ਮੁੱਖ ਰੱਖਦੇ ਹੋਏ ਜਾਰੀ ਕੀਤੇ ਇਹ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8