ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut!
Tuesday, Mar 10, 2026 - 11:24 PM (IST)
ਵੈੱਬ ਡੈਸਕ- ਜਲੰਧਰ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਤਲਵਾੜਾ ਵਿਚ ਬਿਜਲੀ ਬੰਦ ਰਹੇਗੀ।
ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ
ਜਲੰਧਰ (ਪੁਨੀਤ)- ਸ਼ਹਿਰ ਦੇ ਦਰਜਨਾਂ ਇਲਾਕਿਆਂ ਵਿਚ 11 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਸੇ ਸਿਲਸਿਲੇ ਵਿਚ 11 ਕੇ. ਵੀ. ਅੱਡਾ ਹੁਸ਼ਿਆਰਪੁਰ ਫੀਡਰ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗਾ, ਜਿਸ ਨਾਲ ਕਿਸ਼ਨਪੁਰਾ, ਅਜੀਤ ਨਗਰ, ਰਵਿਦਾਸ ਸਕੂਲ ਰੋਡ, ਜਗਤਪੁਰਾ ਅਤੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋਣਗੇ।
11 ਕੇ. ਵੀ. ਅਰਬਨ ਅਸਟੇਟ ਫੀਡਰ ਤੋਂ ਚੱਲਦੇ ਅਰਬਨ ਅਸਟੇਟ ਫੇਜ਼-2, ਰਵਿੰਦਰ ਨਗਰ, 24 ਕੈਰਟ ਫਲੈਟ ਅਤੇ ਆਲੇ-ਦੁਆਲੇ ਦੀ ਸਪਲਾਈ ਸਵੇਰੇ 11 ਤੋਂ ਦੁਪਹਿਰ 3 ਵਜੇ ਤਕ ਬੰਦ ਰਹੇਗੀ। ਉਥੇ ਹੀ, 11 ਕੇ. ਵੀ. ਗੁਰਮਿਹਰ ਐਨਕਲੇਵ ਫੀਡਰ ਤੋਂ ਚੱਲਦੇ ਗੀਤਾ ਕਾਲੋਨੀ, ਨਿਊ ਗੀਤਾ ਕਾਲੋਨੀ, ਰਾਜ ਐਨਕਲੇਵ ਅਤੇ ਆਲੇ-ਦੁਆਲੇ ਦੇ ਇਲਾਕੇ ਸਵੇਰੇ 11 ਤੋਂ ਦੁਪਹਿਰ 2 ਵਜੇ ਤਕ ਬੰਦ ਰਹਿਣਗੇ।
ਇਸੇ ਤਰ੍ਹਾਂ ਬਸਤੀ ਗੁਜ਼ਾਂ, ਦਿਲਬਾਗ ਨਗਰ, ਗੋਬਿੰਦ ਨਗਰ, ਨਿਊ ਗੋਬਿੰਦ ਨਗਰ, ਸੂਰਿਆ ਨਗਰ, ਸ਼ਕਤੀ ਪਾਰਕ, ਮੇਨ ਬਾਜ਼ਾਰ ਬਸਤੀ ਗੁਜ਼ਾਂ, ਪਿੰਡ ਧਾਲੀਵਾਲ, ਗਾਖਲ, ਚੌਗਾਵਾਂ, ਕੋਟ ਸਦੀਕ, ਕਾਲਾ ਸੰਘਿਆਂ ਰੋਡ, ਕਾਂਸ਼ੀ ਨਗਰ, ਗ੍ਰੀਨ ਐਵੇਨਿਊ, ਥਿੰਦ ਐਨਕਲੇਵ, ਈਸ਼ਵਰ ਕਾਲੋਨੀ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਜੈਨਾ ਨਗਰ, ਦਸਮੇਸ਼ ਨਗਰ, ਜਨਕ ਨਗਰ, ਬੜਾ ਬਾਜ਼ਾਰ, ਚੋਪੜਾ ਕਾਲੋਨੀ, ਬਲਦੇਵ ਨਗਰ, ਰਾਜਾ ਗਾਰਡਨ, ਉਜਾਲਾ ਨਗਰ ਅਤੇ ਆਲੇ-ਦੁਆਲੇ ਦੀ ਸਪਲਾਈ ਸਵੇਰੇ 9 ਤੋਂ ਦੁਪਹਿਰ 3 ਵਜੇ ਤਕ ਪ੍ਰਭਾਵਿਤ ਹੋਵੇਗੀ।
ਨਵਾਂਸ਼ਹਿਰ, (ਤ੍ਰਿਪਾਠੀ)- ਸਹਾਇਕ ਕਾਰਜਕਾਰੀ ਇੰਜੀਨੀਅਰ, ਪੇਂਡੂ ਸਬ-ਡਵੀਜ਼ਨ, ਨਵਾਂਸ਼ਹਿਰ ਨੇ ਪ੍ਰੈੱਸ ਰਿਲੀਜ਼ ਰਾਹੀਂ ਦੱਸਿਆ ਕਿ 132 ਕੇ.ਵੀ. ਸਬਸਟੇਸ਼ਨ, ਨਵਾਂਸ਼ਹਿਰ ਤੋਂ ਚੱਲਣ ਵਾਲਾ 11 ਕੇ.ਵੀ. ਬਰਨਾਲਾ ਯੂ.ਪੀ.ਐੱਸ. ਫੀਡਰ ਤੇ ਨਿਰਧਾਰਤ ਰੱਖ-ਰਖਾਅ ਦੇ ਕੰਮ ਅਧੀਨ ਚਲਦੇ 11 ਮਾਰਚ, 2026 ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਨਤੀਜੇ ਵਜੋਂ, ਫੀਡਰ ਅਧੀਨ ਆਉਂਦੇ ਪਿੰਡਾਂ ਜਿਨ੍ਹਾਂ ਵਿਚ ਬਰਨਾਲਾ ਕਲਾਂ, ਸਲੋਹ, ਪੁੰਨੂ ਮਜ਼ਾਰਾ, ਜੇਠੂ ਮਜ਼ਾਰਾ, ਚੂਹੜਪੁਰ, ਸੋਨਾ, ਬਘੋਰਾ, ਰੁੜਕੀ ਖਾਸ ਅਤੇ ਸਿੰਬਲੀ ਸ਼ਾਮਲ ਹਨ, ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
