ਨਿਗਮ ਦੇ ਅਸਟੇਟ ਵਿਭਾਗ ਨੇ ਅੱਧੀ ਦਰਜਨ ਖੇਤਰਾਂ ’ਚ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾ ਕੇ ਸਾਮਾਨ ਕੀਤਾ ਜ਼ਬਤ
Tuesday, Nov 25, 2025 - 05:53 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੁਕਮਾਂ ਅਤੇ ਸਯੁੰਕਤ ਕਮਿਸ਼ਨਰ ਜੈਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ ਸੁਸ਼ਾਂਤ ਭਾਟੀਆਂ ਦੀ ਅਗਵਾਈ ਹੇਠ ਅਸਟੇਟ ਭੂਮੀ ਵਿਭਾਗ ਦੀ ਟੀਮ ਵਲੋਂ ਹਾਲ ਬਾਜ਼ਾਰ, ਬਿਜਲੀ ਵਾਲਾ ਚੌਕ, ਕਟੜਾ ਜੈਮਲ ਸਿੰਘ ਕਰਮਾ ਡਿਊਢੀ, ਟੈਲੀਫੋਨ ਐਕਸਚੇਜ, ਚੌਕ ਫਰੀਦ, ਕਟੜਾ ਸ਼ੇਰ ਸਿੰਘ ਦੇ ਨਜ਼ਦੀਕ ਗਲੀਆਂ, ਸੜਕਾਂ, ਦੁਕਾਨਾਂ ਦੇ ਬਾਹਰ, ਬਰਾਡਿਆਂ, ਫੁਟਪਾਥਾਂ ’ਤੇ ਜਿਨ੍ਹਾਂ ਵਿਅਕਤੀਆਂ ਵਲੋਂ ਨਾਜਾਇਜ਼ ਤੌਰ ’ਤੇ ਕਬਜ਼ੇ ਕੀਤੇ ਹੋਏ ਸਨ, ਉਨ੍ਹਾਂ ’ਤੇ ਕਾਰਵਾਈ ਕਰਦੇ ਹੋਏ ਕਾਬਜ਼ਕਾਰਾਂ ਦਾ ਸਾਮਾਨ ਜ਼ਬਤ ਕਰ ਕੇ ਨਗਰ ਨਿਗਮ ਦੇ ਭਗਤਾਂਵਾਲੇ ਸਟੋਰ ’ਚ ਜਮ੍ਹਾ ਕਰਵਾ ਦਿੱਤਾ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਦੁਬਾਰਾ ਉਕਤ ਜਗ੍ਹਾ ’ਤੇ ਸਾਮਾਨ ਰੱਖ ਕੇ ਨਾਜਾਇਜ ਆਰਜ਼ੀ ਕਬਜ਼ੇ ਨਾ ਕੀਤੇ ਜਾਣ।
ਇਹ ਵੀ ਪੜ੍ਹੋ- ਵੱਡਾ ਹਾਦਸਾ, ਰਾਵੀ ਦਰਿਆ 'ਚ ਟਰੈਕਟਰ ਸਮੇਤ ਰੁੜਿਆ ਨੌਜਵਾਨ, ਹੋਈ ਮੌਤ
ਇਸ ਦੇ ਨਾਲ ਹੀ ਜਿਨ੍ਹਾਂ ਵਿਅਕਤੀਆਂ ਵਲੋਂ ਸੜਕ ਆਪਣੀਆਂ ਦੁਕਾਨਾਂ ਦੀ ਹਦੂਦ ਤੋਂ ਬਾਹਰ ਤੰਦੂਰ ਆਦਿ ਲਗਾਏ ਹੋਏ ਸਨ, ਉਨ੍ਹਾਂ ਨੂੰ ਮੌਕੇ ਤੋਂ ਹਟਾਇਆ ਗਿਆ ਅਤੇ ਬਾਕੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਵਲੋਂ ਤੰਦੂਰ ਆਦਿ ਲਗਾ ਕੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਨੂੰ ਆਪਣੇ ਪੱਧਰ ’ਤੇ ਹਟਾ ਲਿਆ ਜਾਵੇ। ਜੇਕਰ ਨਹੀਂ ਹਟਾਇਆ ਜਾਂਦਾ ਤਾਂ ਨਗਰ ਨਿਗਮ ਦੇ ਧਿਆਨ ’ਚ ਆਉਣ ਉਪਰੰਤ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਕਾਰਵਾਈ ’ਚ ਅਮਲ ਕੁਮਾਰ, ਇੰਸਪੈਕਟਰ ਵਿਜੇ ਕੁਮਾਰ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਬੰਟੀ ਅਤੇ ਨਗਰ ਨਿਗਮ ਦੀ ਪੁਲਸ-ਫੋਰਸ ਸ਼ਾਮਲ ਸੀ।
ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...
ਇਸ ਦੇ ਨਾਲ ਹੀ ਕਟਰਾ ਜੈਮਲ ਸਿੰਘ ਵਿਖੇ ਲੱਗ ਰਹੇ ਸੋਮ ਬਾਜ਼ਾਰ ਦੇ ਵੈਂਡਰਾਂ ਨੇ ਨਾਜਾਇਜ਼ ਰੂਪ ’ਚ ਜੋ ਸੜਕਾਂ ’ਤੇ ਕਬਜ਼ਾ ਕੀਤੇ ਸਨ, ਨੂੰ ਦੇਖਦਿਆਂ ਹੋਏ ਵੈਡਰਾਂ ਕੋਲੋਂ ਸਟਰੀਟ ਡਿਗ ਐਕਟ ਤਹਿਤ 1000 ਰੁਪਏ ਫੀਸ ਦੀ ਟੈਂਪਰੇਰੀ ਰਸੀਦ ਕੱਟਵਾਉਣ ਲਈ ਅਪੀਲ ਕੀਤੀ ਗਈ ਅਤੇ ਉਨ੍ਹਾਂ ਵਲੋਂ ਸੜਕ ’ਤੇ ਕੀਤੇ ਗਏ ਕਬਜ਼ਿਆਂ ਨੂੰ ਵੀ ਹਟਾਇਆ ਗਿਆ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਚਿਤਾਵਨੀ ਦਿੱਤੀ ਗਈ ਕਿ ਸੋਮ ਬਾਜ਼ਾਰ ’ਚ ਸਾਮਾਨ ਵੇਚਣ ਵਾਲੇ ਵੈਂਡਰ ਫੁਟਪਾਥ ਦੀ ਹਦੂਦ ਅੰਦਰ ਸਾਮਾਨ ਲਗਾਉਣਗੇ ਅਤੇ ਆਪਣੀ ਬਣਦੀ ਟੈਂਪਰੇਰੀ ਰਸੀਦ ਕੱਟਵਾਉਣਗੇ। ਜੇਕਰ ਨਗਰ ਨਿਗਮ ਦੀ ਹੱਦ ਦੇ ਬਾਹਰ ਸਾਮਾਨ ਲਗਾ ਕੇ ਸੜਕ ਦੇ ਬਾਹਰ ਕਬਜ਼ਾ ਕਰਦੇ ਹਨ ਅਤੇ ਨਾ ਹੀ ਟੈਂਪਰੇਰੀ ਰਸੀਦ ਨਹੀਂ ਕਟਵਾਉਂਦੇ ਤਾਂ ਉਨ੍ਹਾਂ ਦਾ ਸਾਮਾਨ ਜ਼ਬਤ ਕਰ ਕੇ ਨਗਰ ਨਿਗਮ ਵਲੋਂ ਨਿਲਾਮ ਕੀਤਾ ਜਾਵੇਗਾ। ਕਮਿਸ਼ਨਰ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ’ਚ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ। ਜੇਕਰ ਕੋਈ ਵਿਅਕਤੀ ਫਿਰ ਵੀ ਉਕਤ ਜਗ੍ਹਾ ’ਤੇ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਨਿਗਮ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਂਦੀ ਜਾਵੇਗੀ ਅਤੇ ਪੁਲਸ ਵਿਭਾਗ ਨੂੰ ਐੱਫ. ਆਈ. ਆਰ. ਦਰਜ ਕਰਨ ਲਈ ਵੀ ਲਿਖਿਆ ਜਾਵੇਗਾ।
ਇਹ ਵੀ ਪੜ੍ਹੋ- ਹੋਟਲ ’ਚ ਔਰਤ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਫੜੇ ਗਏ ਮੁਲਜ਼ਮ ਨੇ ਦੱਸੀ ਇਹ ਵਜ੍ਹਾ
