ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ

Saturday, Nov 15, 2025 - 11:47 AM (IST)

ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀਆਂ ਗੋਲੀਆਂ

ਚੋਗਾਵਾਂ (ਜ.ਬ.)- ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਦੀ ਵਿਧਵਾ ਔਰਤ ਨੇ ਪੁਰਾਣੀ ਰੰਜਿਸ਼ ਤਹਿਤ ਪਿੰਡ ਦੇ ਹੀ ਕੁਝ ਵਿਆਕਤੀਆਂ ਵੱਲੋਂ ਉਸਦੇ ਘਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਸਵਿੰਦਰ ਕੌਰ ਪਤਨੀ ਸੁੱਚਾ ਸਿੰਘ ਵਾਸੀ ਪਿੰਡ ਕੋਹਾਲੀ ਨੇ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਮਨਿੰਦਰ ਸਿੰਘ ਕੋਹਾਲੀ ਅੱਡੇ ਵਿਚ ਵੈਲਡਿੰਗ ਦੀ ਦੁਕਾਨ ਕਰਦਾ ਸੀ ਜਦਕਿ ਉਸ ਦਾ ਵੱਡਾ ਬੇਟਾ ਪੱਪੀ ਜੋ ਕਿ ਸ਼ਹਿਰ ਰਹਿੰਦਾ ਹੈ। ਉਹ ਵੀ ਸਾਨੂੰ ਮਿਲਣ ਲਈ ਪਿੰਡ ਆਇਆ ਹੋਇਆ ਸੀ ਤਾਂ ਨੌਜਵਾਨ ਸ਼ਰਨਪ੍ਰੀਤ ਸਿੰਘ ਚੈਨਪੁਰ, ਗੁਰਲਾਲ ਸਿੰਘ ਪੁੱਤਰ ਸਤਨਾਮ ਸਿੰਘ, ਪ੍ਰਿੰਸ ਤੇ ਕਰਨ ਪੁੱਤਰ ਮੰਗਾ ਸਿੰਘ ਅਤੇ ਮਲਕੀਤ ਸਿੰਘ ਸਮੇਤ ਕੁਝ ਹੋਰ ਅਣਪਛਾਤੇ ਵਿਆਕਤੀ ਜੋ ਕਿ ਹਥਿਆਰਾਂ ਨਾਲ ਲੈਸ ਹੋ ਗੱਡੀਆਂ ਵਿਚ ਸਵਾਰ ਹੋ ਕੇ ਆਏ ਅਤੇ ਆਉਂਦੇ ਸਾਰ ਹੀ ਲਲਕਾਰੇ ਮਾਰਦਿਆਂ ਸਾਡੇ ਘਰ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ- ਗੈਂਗਸਟਰ ਸੁੱਖ ਭਿਖਾਰੀਵਾਲ ਅਦਾਲਤ ’ਚ ਪੇਸ਼, ਮਿਲਿਆ ਪੰਜ ਦਿਨ ਦਾ ਰਿਮਾਂਡ


author

Shivani Bassan

Content Editor

Related News