ਅੰਮ੍ਰਿਤਸਰ ਦੇ ਮਸ਼ਹੂਰ ਵਕੀਲ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਲੁੱਟ ਕੇ ਲੈ ਗਏ ਲੱਖਾਂ ਰੁਪਏ ਤੇ ਸੋਨਾ-ਚਾਂਦੀ

Saturday, Nov 22, 2025 - 02:44 PM (IST)

ਅੰਮ੍ਰਿਤਸਰ ਦੇ ਮਸ਼ਹੂਰ ਵਕੀਲ ਦੇ ਘਰ ਚੋਰਾਂ ਨੇ ਕੀਤਾ ਹੱਥ ਸਾਫ਼, ਲੁੱਟ ਕੇ ਲੈ ਗਏ ਲੱਖਾਂ ਰੁਪਏ ਤੇ ਸੋਨਾ-ਚਾਂਦੀ

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ 'ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦੱਸ ਦੇਈਏ ਕਿ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਘਰ ਵੱਡੀ ਚੋਰੀ ਦੀ ਘਟਨਾ ਹੋਈ। ਚੋਰ ਲੱਖਾਂ ਰੁਪਏ ਦੀ ਨਗਦੀ, ਸੋਨਾ-ਚਾਂਦੀ ਅਤੇ ਘਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਈਸੈਂਸ ਤੱਕ ਲੈ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ-ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖ਼ਬਰੀ, ਕਈ ਵੱਡੇ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਜਲਦ ਸ਼ੁਰੂ ਹੋਣਗੇ ਕੰਮ

ਵਕੀਲ ਦਾ ਕਹਿਣਾ ਹੈ ਕਿ ਘਟਨਾ ਸ਼ਨੀਵਾਰ ਦੀ ਹੈ, ਜਦੋਂ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਏ ਹੋਏ ਸਨ। ਜਦੋਂ ਉਹ ਸੋਮਵਾਰ ਨੂੰ ਘਰ ਵਾਪਸ ਪਹੁੰਚੇ ਤਾਂ ਘਰ ਦੇ ਦਰਵਾਜ਼ੇ 'ਤੇ ਸਾਮਾਨ ਬਿਖਰਿਆ ਪਿਆ ਸੀ। ਸ਼ੱਕ ਦੇ ਆਧਾਰ ‘ਤੇ ਜਦ ਉਹਨਾਂ ਨੇ ਸੀਸੀਟੀਵੀ ਚੈਕ ਕਰਨਾ ਚਾਹਿਆ ਤਾਂ ਪਤਾ ਲੱਗਿਆ ਕਿ ਚੋਰ ਡੇ. ਵੀ. ਆਰ. ਤੱਕ ਉਤਾਰ ਕੇ ਨਾਲ ਲੈ ਗਏ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀਆਂ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼

ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫਤਾ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਕਰਕੇ ਪੁਲਸ ਨੂੰ ਜਾਣਕਾਰੀ ਵੀ ਦਿੱਤੀ ਹੈ, ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ‘ਤੇ ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਵੱਡੇ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ! ਵਿਭਾਗ ਨੇ ਮੀਂਹ ਬਾਰੇ ਦਿੱਤੀ ਅਹਿਮ ਜਾਣਕਾਰੀ

ਉਨ੍ਹਾਂ ਨੇ ਕਿਹਾ ਕਿ ਜੇ ਵਕੀਲ ਹੋ ਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਆਮ ਲੋਕਾਂ ਨੂੰ ਕਿੱਥੋਂ ਮਿਲੇਗਾ? ਦੂਸਰੇ ਪਾਸੇ ਪ੍ਰਸ਼ਾਸਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਜਾਂਚ ਤੇਜ਼ੀ ਨਾਲ ਜਾਰੀ ਹੈ। ਪੁਲਸ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਸਾਬਕਾ ਸਿਵਲ ਸਰਜਨ ਨੇ ਜ਼ਮਾਨਤ ਲਈ ਖੇਡੀ ਚਾਲ ! ਹਾਈਕੋਰਟ 'ਚ ਪੇਸ਼ ਕੀਤਾ ਜਾਅਲੀ...


author

Shivani Bassan

Content Editor

Related News