ਆਬਕਾਰੀ ਵਿਭਾਗ ਦੀ ਮੈਰਿਜ ਪੈਲੇਸ ਤੇ ਬੈਂਕੁਇਟ ਹਾਲ ਮਾਲਕਾਂ ਨੂੰ ਚਿਤਾਵਨੀ

Thursday, Nov 20, 2025 - 01:38 PM (IST)

ਆਬਕਾਰੀ ਵਿਭਾਗ ਦੀ ਮੈਰਿਜ ਪੈਲੇਸ ਤੇ ਬੈਂਕੁਇਟ ਹਾਲ ਮਾਲਕਾਂ ਨੂੰ ਚਿਤਾਵਨੀ

ਅੰਮ੍ਰਿਤਸਰ(ਇੰਦਰਜੀਤ)-ਆਬਕਾਰੀ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ (ਆਈ. ਏ. ਐੱਸ) ਅਤੇ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਆਬਕਾਰੀ ਐੱਸ. ਕੇ. ਗਰਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਫ਼ਤਰ ਵਿਖੇ ਮੈਰਿਜ ਪੈਲੇਸ/ਬੈਂਕੁਇਟ ਹਾਲ ਲਾਇਸੈਂਸਧਾਰਕਾਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਸਹਾਇਕ ਕਮਿਸ਼ਨਰ ਦਿਲਬਾਗ ਸਿੰਘ ਚੀਮਾ ਨੇ ਕੀਤੀ। ਵਿਭਾਗ ਨੇ ਲਾਇਸੈਂਸਧਾਰਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਆਹ ਦੇ ਸੀਜ਼ਨ ਦੌਰਾਨ ਹਰ ਸਮਾਗਮ ਲਈ ਐੱਲ-50ਏ ਪਰਮਿਟ/ਲਾਇਸੈਂਸ ਲਈ ਸਮੇਂ ਸਿਰ ਅਰਜ਼ੀ ਦੇਣ। ਉਨ੍ਹਾਂ ਨੂੰ ਅਰਜ਼ੀ ਫਾਰਮ ’ਤੇ ਮੈਰਿਜ ਪੈਲੇਸ/ਬੈਂਕੁਇਟ ਹਾਲ ਦਾ ਜੀ. ਐੈੱਸ. ਟੀ. ਨੰਬਰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਟਰਿੰਗ, ਸਜਾਵਟ ਅਤੇ ਹੋਰ ਸੇਵਾਵਾਂ ਲਈ ਅਰਜ਼ੀ ਫਾਰਮ ’ਚ ਜੀ. ਐੱਸ. ਟੀ. ਨੰਬਰ ਦਰਜ ਕਰੋ। ਜੀ. ਐੱਸ. ਟੀ. ਨੰਬਰ ਦੀ ਅਣਹੋਂਦ ’ਚ ਪੈਨ ਕਾਰਡ ਨੰਬਰ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਇਸ ਬੈਠਕ ਵਿਚ ਰੇਂਜ ਦੇ ਪੁਲਸ ਥਾਣਿਆਂ ਅਤੇ ਵਿਭਾਗ ਲਾਇਸੈਂਸਧਾਰਕਾਂ ਦੀ ਨੁਮਾਇੰਦਗੀ ਡੀ. ਐੱਸ. ਚੀਮਾ, ਸਹਾਇਕ ਕਮਿਸ਼ਨਰ (ਆਬਕਾਰੀ), ​​ਅੰਮ੍ਰਿਤਸਰ ਰੇਂਜ ਵਲੋਂ ਕੀਤੀ ਗਈ। ਇੱਥੇ ਲਲਿਤ ਕੁਮਾਰ ਆਬਕਾਰੀ ਅਧਿਕਾਰੀ ਅੰਮ੍ਰਿਤਸਰ-1-2, ਰਮਨ ਭਗਤ, ਆਬਕਾਰੀ ਅਧਿਕਾਰੀ, ਅੰਮ੍ਰਿਤਸਰ-3, ਇੰਦਰਜੀਤ ਸਿੰਘ ਸਹਿਜਰਾ ਆਬਕਾਰੀ ਅਧਿਕਾਰੀ ਤਰਨਤਾਰਨ ਦੇ ਨਾਲ ਸਹਾਇਕ ਆਬਕਾਰੀ ਅਧਿਕਾਰੀ ਧਰਵਿੰਦਰ ਪਾਲ ਸ਼ਰਮਾ, ਰਮਨ ਕੁਮਾਰ ਅਤੇ ਹੋਰ ਸਹਾਇਕ ਆਬਕਾਰੀ ਅਧਿਕਾਰੀ ਸ਼ਾਮਲ ਹੋਏ। ਵਿਭਾਗ ਦੇ ਅਧਿਕਾਰੀਆਂ ਨੇ ਕਈ ਹੋਰ ਮਹੱਤਵਪੂਰਨ ਨਿਰਦੇਸ਼ ਵੀ ਜਾਰੀ ਕੀਤੇ।

ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ

ਪ੍ਰਬੰਧਕਾਂ ਨੇ ਵਿਭਾਗੀ ਨਿਯਮਾਂ ਦੀ ਪਾਲਣਾ ਦਾ ਦਿੱਤਾ ਭਰੋਸਾ

ਮੀਟਿੰਗ ਖਤਮ ਹੋਣ ਤੋਂ ਪਹਿਲਾਂ ਰੇਂਜ ਦੇ ਮੈਰਿਜ ਪੈਲੇਸਾਂ/ਬੈਂਕਇਟ ਹਾਲ ਦੇ ਲਾਇਸੈਂਸਧਾਰਕਾਂ ਨੇ ਭਰੋਸਾ ਦਿੱਤਾ ਕਿ ਉਹ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨਗੇ।

ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage

 

 


author

Shivani Bassan

Content Editor

Related News