ਸਰਹੱਦੀ ਪਿੰਡ ਪੰਡੋਰੀ ’ਚ 8 ਕਰੋੜ ਦੀ ਹੈਰੋਇਨ ਜ਼ਬਤ
Saturday, Nov 15, 2025 - 03:55 PM (IST)
ਅੰਮ੍ਰਿਤਸਰ (ਨੀਰਜ)-ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਇਕ ਟੀਮ ਨੇ ਸਰਹੱਦੀ ਪਿੰਡ ਪੰਡੋਰੀ ਵਿੱਚ 8 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਲਗਭਗ ਦੋ ਕਿਲੋਗ੍ਰਾਮ ਦਾ ਪੈਕੇਟ ਇਕ ਵੱਡੇ ਡਰੋਨ ਰਾਹੀਂ ਸੁੱਟਿਆ ਗਿਆ ਸੀ, ਜੋ ਸਮੱਗਲਰਾਂ ਵਲੋਂ ਪ੍ਰਾਪਤ ਕਰਨ ਦੀ ਬਜਾਏ ਬੀ. ਐੱਸ. ਐੱਫ. ਦੇ ਹੱਥਾਂ ਵਿੱਚ ਆ ਗਿਆ। ਪਿੰਡ ਪੰਡੋਰੀ ਦੀ ਗੱਲ ਕਰੀਏ ਤਾਂ ਇਸ ਪਿੰਡ ਬਹੁਤ ਘੱਟ ਡਰੋਨ ਮੂਵਮੈਂਟ ਹੋਈ ਹੈ ਪਰ ਸਮੱਗਲਰ ਆਏ ਦਿਨ ਕੋਈ ਨਾ ਕੋਈ ਨਵਾਂ ਇਲਾਕਾ ਡਰੋਨ ਦੀ ਮੂਵਮੈਂਟ ਲਈ ਅਪਣਾ ਰਹੇ ਹਨ।
