ਵਿਆਹ ਸਮਾਗਮ ਤੋਂ ਪਰਤ ਰਹੀ ਇਨੋਵਾ ਗੱਡੀ ਸੂਏ ’ਚ ਪਲਟੀ, 2 ਪਰਿਵਾਰਾਂ ਦੇ 9 ਮੈਂਬਰ ਜ਼ਖ਼ਮੀ
Friday, May 08, 2026 - 11:08 AM (IST)
ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬੇਰੀ, ਰਮੇਸ਼, ਬਾਬਾ)- ਵਿਆਹ ਸਮਾਗਮ ਤੋਂ ਪਰਤ ਰਹੀ ਇਨੋਵਾ ਗੱਡੀ ਦੇ ਸੂਏ ਵਿਚ ਪਲਟਣ ਨਾਲ ਦੋ ਪਰਿਵਾਰਾਂ ਦੇ 9 ਮੈਂਬਰਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਸੁਖਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਕੋਟਲੀ ਨੇ ਦੱਸਿਆ ਕਿ ਉਹ ਆਪਣੇ ਸਕੇ-ਸਬੰਧੀਆਂ ਨਾਲ ਪਿੰਡ ਭੈਣੀ ਮੀਆਂ ਖਾਂ ਤੋਂ ਰਿਸ਼ਤੇਦਾਰਾਂ ਦਾ ਵਿਆਹ ਦੇਖ ਕੇ ਵਾਪਸ ਇਨੋਵਾ ਗੱਡੀ ਵਿਚ ਬਾਕੀ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਕੋਟਲੀ ਨੂੰ ਵਾਪਸ ਪਰਤ ਰਹੀ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਸਮੇਤ ਇਨ੍ਹਾਂ ਇਲਾਕਿਆਂ 'ਚ ਲੱਗੀਆਂ ਪਾਬੰਦੀਆਂ
ਉਸ ਦੱਸਿਆ ਕਿ ਜਦੋਂ ਉਹ ਹਰਚੋਵਾਲ ਨੇੜੇ ਪਹੁੰਚੇ ਤਾਂ ਅਚਾਨਕ ਡਰਾਈਵਰ ਕੋਲੋਂ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਸਿੱਟੇ ਵਜੋਂ ਗੱਡੀ ਬੇਕਾਬੂ ਹੋ ਕੇ ਨਜ਼ਦੀਕ ਇਕ ਸੂਏ ਵਿਚ ਜਾ ਪਲਟੀ, ਜਿਸ ਦੇ ਸਿੱਟੇ ਵਜੋਂ ਉਸ ਸਮੇਤ ਗੱਡੀ ਵਿਚ ਸਵਾਰ ਬਲਜੀਤ ਕੌਰ ਵਾਸੀ ਕੱਥੂਨੰਗਲ, ਕੰਵਲਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਕੋਟਲੀ, ਅਮਰਜੀਤ ਕੌਰ ਪਤਨੀ ਧੀਰਾ ਸਿੰਘ ਵਾਸੀ ਭਾਗੋਵਾਲ, ਲਕਸ਼ਮੀ ਪੁੱਤਰੀ ਸੁਖਦੇਵ ਸਿੰਘ ਤੇ ਜਗਰੂਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪਿੰਡ ਕੋਟਲੀ, ਪ੍ਰੀਤ ਕੌਰ, ਸ਼ਿੰਦੋ ਤੇ ਮਨਕੀਰਤ ਸੱਟਾਂ ਲੱਗਣ ਨਾਲ ਜ਼ਖਮੀ ਹੋ ਗਏ। ਉਸ ਦੱਸਿਆ ਕਿ ਪਹਿਲਾਂ ਸਾਨੂੰ ਪਿੰਡ ਭਾਮ ਸਥਿਤ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੋਂ ਸਾਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਰੈਫਰ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਉਕਤ ਜ਼ਖਮੀਆਂ ਵਿਚੋਂ ਤਿੰਨ ਜਣਿਆਂ ਨੂੰ ਸੱਟਾਂ ਜ਼ਿਆਦਾ ਲੱਗੀਆਂ ਹੋਣ ਕਰਕੇ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਮੁੜ ਬਦਲੇਗਾ ਮੌਸਮ, ਕਈ ਜ਼ਿਲ੍ਹਿਆਂ ’ਚ ਮੀਂਹ ਤੇ ਤੇਜ਼ ਹਵਾਵਾਂ ਦਾ ਯੈਲੋ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
