ਪੰਜਾਬ: ਪੈਸੇ ਵਾਪਸ ਮੰਗਣ ’ਤੇ ਕਰ ਦਿੱਤੀ ਅੰਨ੍ਹੇਵਾਹ ਫਾਈਰਿੰਗ, ਫਾਈਨਾਂਸਰ ਦੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖਮੀ

Sunday, Jun 21, 2026 - 06:15 PM (IST)

ਪੰਜਾਬ: ਪੈਸੇ ਵਾਪਸ ਮੰਗਣ ’ਤੇ ਕਰ ਦਿੱਤੀ ਅੰਨ੍ਹੇਵਾਹ ਫਾਈਰਿੰਗ, ਫਾਈਨਾਂਸਰ ਦੇ ਪਰਿਵਾਰ ਦੇ 4 ਮੈਂਬਰ ਗੰਭੀਰ ਜ਼ਖਮੀ

ਸਾਹਨੇਵਾਲ (ਜਗਰੂਪ)- ਫਾਈਨਾਂਸਰ ਵਲੋਂ ਇਕ ਵਿਅਕਤੀ ਨੂੰ ਵਿਆਜ਼ ’ਤੇ ਦਿੱਤੇ ਗਏ 20 ਹਜ਼ਾਰ ਰੁਪਏ ਵਾਪਸ ਮੰਗਣੇ ਉਸ ਸਮੇਂ ਮਹਿੰਗੇ ਪੈ ਗਏ ਜਦੋਂ ਵਿਆਜ਼ ’ਤੇ ਪੈਸੇ ਲੈਣ ਵਾਲੇ ਵਿਅਕਤੀ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲਕੇ ਕਥਿਤ ਰੂਪ ਨਾਲ ਫਾਈਨਾਂਸਰ ਦੇ ਘਰ ਦਾਖਲ ਹੋ ਕੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਫਾਈਨਾਂਸਰ ਦੇ ਪਰਿਵਾਰ ਦੇ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਘਟਨਾ ਚੌਂਕੀ ਗਿਆਸਪੁਰਾ ਅਧੀਨ ਆਉਂਦੀ ਪ੍ਰੀਤਮ ਕਾਲੋਨੀ ’ਚ ਸ਼ਨੀਵਾਰ ਦੀ ਦੇਰ ਰਾਤ ਕਰੀਬ 12 ਵਜੇ ਤੋਂ ਬਾਅਦ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫਾਈਨਾਂਸਰ ਦੀ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾ ਦਾ ਪਰਿਵਾਰ ਫਾਈਨਾਂਸ ਦਾ ਕੰਮ ਕਰਦਾ ਹੈ। ਕੁਝ ਮਹੀਨੇ ਪਹਿਲਾ ਉਨ੍ਹਾਂ ਦੇ ਬੇਟੇ ਨੇ ਸਾਗਰ ਨਾਮ ਦੇ ਇਕ ਨੌਜਵਾਨ ਨੂੰ 20 ਹਜ਼ਾਰ ਰੁਪਏ ਵਿਆਜ਼ ’ਤੇ ਦਿੱਤੇ ਸਨ। ਬੀਤੀ ਸ਼ਨੀਵਾਰ ਦੀ ਦੇਰ ਰਾਤ ਉਨ੍ਹਾਂ ਦੇ ਬੇਟੇ ਨੇ ਸਾਗਰ ਨੂੰ ਫੋਨ ਕਰਕੇ ਵਿਆਜ਼ ਉਪਰ ਦਿੱਤੇ ਗਏ ਪੈਸਿਆਂ ਦੀ ਮੰਗ ਕੀਤੀ ਤਾਂ ਸਾਗਰ ਤਹਿਸ਼ ’ਚ ਆ ਗਿਆ ਅਤੇ ਘਰ ਦੇ ਬਾਹਰ ਆ ਕੇ ਗਾਲੀ ਗਲੋਚ ਕਰਨ ਲੱਗਾ। ਜਿਥੇ ਉਸਨੇ ਆਪਣੇ ਇਕ ਹੋਰ ਮਨੀ ਨਾਮਕ ਸਾਥੀ ਨੂੰ ਵੀ ਬੁਲਾ ਲਿਆ। ਮਨੀ ਦੇ ਆਉਂਦੇ ਹੀ ਦੋਵਾਂ ਨੇ ਕਥਿਤ ਤੌਰ ’ਤੇ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਸਰਬਜੀਤ ਕੌਰ ਦੇ ਪੈਰ ’ਚ 6 ਗੋਲੀਆਂ ਲੱਗੀਆਂ, ਸਰਬਜੀਤ ਕੌਰ ਦੇ ਪਤੀ, ਦਿਓਰ ਅਤੇ ਬੇਟਾ ਵੀ ਗੋਲੀਆਂ ਲੱਗਣ ਕਾਰਨ ਜ਼ਖਮੀ  ਹੋ ਗਏ। ਜਿਸਦੇ ਬਾਅਦ ਸਾਗਰ ਅਤੇ ਮਨੀ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਚੌਂਕੀ ਗਿਆਸਪੁਰਾ ਦੀ ਪੁਲਸ ਹਸਪਤਾਲ ਪਹੁੰਚੀ ਅਤੇ ਸਰਬਜੀਤ ਕੌਰ ਦੇ ਬਿਆਨ ਦਰਜ਼ ਕੀਤੇ। 

ਇਹ ਵੀ ਪੜ੍ਹੋ- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ, ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਸੀ.ਸੀ.ਟੀ.ਵੀ. ’ਚ ਕੈਦ ਹੋਈ ਪੂਰੀ ਵਾਰਦਾਤ : 
ਵਿਆਜ਼ ਦੇ ਪੈਸਿਆਂ ਨੂੰ ਲੈ ਕੇ ਹੋਏ ਤਕਰਾਰ ਦੇ ਬਾਅਦ ਸਾਗਰ ਅਤੇ ਮਨੀ ਨਾਮਕ ਨੌਜਵਾਨਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਪੂਰੀ ਵਾਰਦਾਤ ਘਰ ਦੇ ਨੇੜੇ ਹੀ ਸਥਿਤ ਦੁਕਾਨਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਸੀ.ਸੀ.ਟੀ.ਵੀ. ਫੁਟੇਜ਼ ’ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਕਿਸ ਤਰੀਕੇ ਨਾਲ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸ਼ਨ ਕੋਲੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਵੇਂ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 1,35,00,00,000 ਕਰੋੜ ਦੀ ਹੈਰੋਇਨ ਜ਼ਬਤ, ਸਰਹੱਦੀ ਪਿੰਡ 'ਚ ਸੁੱਟੀ ਗਈ ਵੱਡੀ ਖੇਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News