ਨਹਿਰੀ ਵਿਭਾਗ ਵੱਲੋਂ ਸੂਏ ’ਚ ਛੱਡੇ ਪਾਣੀ ਨਾਲ ਕਿਸਾਨ ਹੋਏ ਪ੍ਰੇਸ਼ਾਨ, ਪ੍ਰਸ਼ਾਸਨ ਕੋਲ ਲਾਈ ਗੁਹਾਰ

Tuesday, Jun 23, 2026 - 11:36 AM (IST)

ਨਹਿਰੀ ਵਿਭਾਗ ਵੱਲੋਂ ਸੂਏ ’ਚ ਛੱਡੇ ਪਾਣੀ ਨਾਲ ਕਿਸਾਨ ਹੋਏ ਪ੍ਰੇਸ਼ਾਨ, ਪ੍ਰਸ਼ਾਸਨ ਕੋਲ ਲਾਈ ਗੁਹਾਰ

ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਾਹਿਲ, ਬਾਬਾ): ਬੀਤੇ ਦਿਨੀਂ ਨਹਿਰੀ ਵਿਭਾਗ ਵੱਲੋਂ ਸੂਏ (ਰਜਬਾਹੇ) ’ਚ ਪਾਣੀ ਛੱਡਣਾ ਪਿੰਡ ਚਾਓ ਚੱਕ (ਚੋਲ ਚੱਕ), ਘੁਮਾਣ, ਵਾੜੇ ਅਤੇ ਕੌੜੇ ਦੇ ਕਿਸਾਨਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਹਰਜਿੰਦਰ ਸਿੰਘ ਚੋਲ ਚੱਕ ਅਤੇ ਕਿਸਾਨ ਨਿਰਮਲ ਸਿੰਘ ਵਾੜੇ ਨੇ ਦੱਸਿਆ ਕਿ ਸਰਕਾਰ ਵੱਲੋਂ ਪਾਣੀ ਵਾਲੇ ਸੂਇਆਂ ਨੂੰ ਪੱਕਾ ਕਰਨ ਤੋਂ ਬਾਅਦ ਨਹਿਰੀ ਵਿਭਾਗ ਵੱਲੋਂ ਕਈ ਸਾਲਾਂ ਬਾਅਦ ਇਨ੍ਹਾਂ ’ਚ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਵਿਭਾਗ ਵੱਲੋਂ ਸੂਏ ਤੋਂ ਕਿਸਾਨਾਂ ਦੇ ਖੇਤਾਂ ਤੱਕ ਜਾਂਦੇ ਪਾਣੀ ਵਾਲੇ ਖਾਲ ਤਾਂ ਬਣਾਏ ਨਹੀਂ ਗਏ, ਜਿਸ ਕਾਰਨ ਵੱਖ-ਵੱਖ ਪਿੰਡਾਂ ਨੂੰ ਜਾਂਦੀਆਂ ਸੂਏ ਦੀਆਂ ਟੇਲਾਂ (ਜਿੱਥੇ ਰਜਬਾਹਾ ਖ਼ਤਮ ਹੁੰਦਾ ਹੈ) ਦਾ ਸਾਰਾ ਪਾਣੀ ਉੱਥੋਂ ਦੇ ਕਿਸਾਨਾਂ ਦੇ ਖੇਤਾਂ ’ਚ ਵੜ ਰਿਹਾ ਹੈ। ਇਸ ਕਾਰਨ ਕਿਸਾਨਾਂ ਵੱਲੋਂ ਬੀਜੀ ਝੋਨੇ ਦੀ ਫ਼ਸਲ ਅਤੇ ਹੋਰ ਫ਼ਸਲਾਂ ਪਾਣੀ ਵਿਚ ਡੁੱਬ ਕੇ ਖ਼ਰਾਬ ਹੋ ਰਹੀਆਂ ਹਨ।

ਇਹ ਵੀ ਪੜ੍ਹੋ-ਪੰਜਾਬ 'ਚ 1,35,00,00,000 ਕਰੋੜ ਦੀ ਹੈਰੋਇਨ ਜ਼ਬਤ, ਸਰਹੱਦੀ ਪਿੰਡ 'ਚ ਸੁੱਟੀ ਗਈ ਵੱਡੀ ਖੇਪ

ਕਿਸਾਨਾਂ ਨੇ ਦੱਸਿਆ ਕਿ ਉਹ ਨਹਿਰੀ ਵਿਭਾਗ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਰਜਬਾਹੇ ’ਚ ਆਉਂਦਾ ਪਾਣੀ ਬੰਦ ਕੀਤਾ ਜਾਵੇ। ਇਸ ਸਬੰਧੀ ਮਾਲ ਵਿਭਾਗ ਦੇ ਅਧਿਕਾਰੀ ਨੇ ਮੌਕੇ ਦਾ ਜਾਇਜ਼ਾ ਵੀ ਲਿਆ ਹੈ ਪਰ ਅਜੇ ਤੱਕ ਪਾਣੀ ਬੰਦ ਨਹੀਂ ਕਰਵਾਇਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਹਿਰੀ ਵਿਭਾਗ ਨੇ ਇਹ ਪਾਣੀ ਤੁਰੰਤ ਬੰਦ ਨਾ ਕੀਤਾ ਤਾਂ ਉਨ੍ਹਾਂ ਦੀਆਂ ਫ਼ਸਲਾਂ ਬਿਲਕੁਲ ਤਬਾਹ ਹੋ ਜਾਣਗੀਆਂ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਇਸ ਰਜਬਾਹੇ ਦੇ ਪਾਣੀ ਨੂੰ ਜਲਦੀ ਤੋਂ ਜਲਦੀ ਬੰਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਦਾ ਅਲਰਟ, ਤੇਜ਼ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ

ਇਸ ਮੌਕੇ ਹਰਜਿੰਦਰ ਸਿੰਘ, ਗੁਰਜੀਤ ਸਿੰਘ, ਗੁਰਤਾਜ ਸਿੰਘ, ਇਕਬਾਲ ਸਿੰਘ, ਪੰਜਾਬ ਸਿੰਘ (ਸਾਰੇ ਚੋਲ ਚੱਕ), ਗੁਰਪ੍ਰੀਤ ਸਿੰਘ, ਮੱਖਣ ਸਿੰਘ ਘੁਮਾਣ, ਸਰਪੰਚ ਮਨਜੀਤ ਸਿੰਘ ਵਾੜੇ, ਸ਼ਬੇਗ ਸਿੰਘ, ਗਗਨਦੀਪ ਸਿੰਘ, ਜੋਗਿੰਦਰ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ (ਸਾਰੇ ਘੁਮਾਣ), ਮੰਗਲ ਸਿੰਘ, ਜੋਗਿੰਦਰ ਸਿੰਘ, ਜਗਰੂਪ ਸਿੰਘ, ਅਮਰੀਕ ਸਿੰਘ ਅਤੇ ਸਿਕੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News