ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੁਨਿਆਰੇ ਦੇ ਘਰ ''ਚ ਲੱਗੀ ਅੱਗ, ਪੂਰਾ ਪਰਿਵਾਰ ਵਾਲ-ਵਾਲ ਬਚਿਆ

Monday, Jun 15, 2026 - 03:02 PM (IST)

ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੁਨਿਆਰੇ ਦੇ ਘਰ ''ਚ ਲੱਗੀ ਅੱਗ, ਪੂਰਾ ਪਰਿਵਾਰ ਵਾਲ-ਵਾਲ ਬਚਿਆ

ਬਟਾਲਾ (ਗੁਰਪ੍ਰੀਤ)- ਬਟਾਲਾ ਦੇ ਮਾਡਲ ਟਾਊਨ ਰੋਡ 'ਤੇ ਸਥਿਤ ਇਕ ਸੁਨਿਆਰੇ ਦੇ ਘਰ ਅੰਦਰ ਅਚਾਨਕ ਬਿਜਲੀ ਦੇ ਸ਼ਾਰਟ ਸਰਕਟ ਨਾਲ ਪਹਿਲਾ ਏ. ਸੀ. ਕੰਪ੍ਰੈੱਸਰ ਨੂੰ ਅੱਗ ਲੱਗੀ ਅਤੇ ਬਾਅਦ 'ਚ ਅੱਗ ਨੇ ਪੂਰੇ ਘਰ ਨੂੰ ਆਪਣੀ ਲਪੇਟ 'ਚ ਲੈ ਲਿਆ। ਜਦੋਂ ਅੱਗ ਦੀ ਘਟਨਾ ਵਾਪਰੀ ਤਾਂ ਪੂਰਾ ਪਰਿਵਾਰ ਘਰ ਅੰਦਰ ਮੌਜੂਦ ਸੀ। ਪਰਿਵਾਰ ਦੇ ਜੀਆਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਅੱਗ ਦੀਆਂ ਲਪਟਾਂ ਦੇਖ ਇਲਾਕੇ ਦੇ ਲੋਕ ਵੀ ਇਕੱਠੇ ਹੋਏ ਅਤੇ ਜਦ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਹੀਂ ਪਹੁੰਚੀਆਂ ਤਾਂ ਇਲਾਕੇ ਦੇ ਲੋਕਾਂ ਨੇ ਵੀ ਕਾਫੀ ਮੁਸ਼ੱਕਤ ਕਰ ਅੱਗ 'ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...

ਇਸ ਦੌਰਾਨ ਫਾਇਰ ਬ੍ਰਿਗੇਡ ਵੱਲੋਂ ਵੀ ਮੌਕੇ 'ਤੇ ਪਹੁੰਚ ਅੱਗ 'ਤੇ ਕਾਬੂ ਪਾ ਲਿਆ ਗਿਆ। ਪਰਿਵਾਰ ਦਾ ਕਹਿਣਾ ਸੀ ਕਿ ਘਰ ਦਾ ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਫਾਇਰ ਮੈਨ ਨੀਰਜ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਸੀ ਤਾਂ ਤੁਰੰਤ ਗੱਡੀ ਲੈ ਕੇ ਪਹੁੰਚੇ ਗਏ। ਜਦਕਿ ਬਟਾਲਾ ਸ਼ਹਿਰ 'ਚ ਸੜਕਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਰਾਹ ਬੰਦ ਸਨ। ਜਿਸ ਕਾਰਨ ਉਨ੍ਹਾਂ ਨੂੰ ਇੱਥੇ ਪਹੁੰਚਣ 'ਚ ਮੁਸ਼ਕਿਲ ਆਈ।

ਇਹ ਵੀ ਪੜ੍ਹੋ- ਪੰਜਾਬ : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਸ ਹਵਾਲੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News