ਜੇਲ੍ਹ ’ਚ ਬੰਦ ਕੈਦੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ

Thursday, Jun 18, 2026 - 01:10 PM (IST)

ਜੇਲ੍ਹ ’ਚ ਬੰਦ ਕੈਦੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ, ਮਾਮਲਾ ਦਰਜ

ਗੁਰਦਾਸਪੁਰ (ਵਿਨੋਦ)- ਜੇਲ੍ਹ ’ਚ ਬੰਦ ਕੈਦੀ ਤੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਨਿਰਮਲ ਸਿੰਘ ਨੇ ਦੱਸਿਆ ਕਿ ਅਜੇ ਸਿੰਘ ਸਹਾਇਕ ਸੁਪਰਡੰਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਆਪਣੇ ਪੱਤਰ ਅਨੁਸਾਰ ਦੱਸਿਆ ਕਿ ਜੇਲ੍ਹ ’ਚ ਡਿਊਟੀ ’ਤੇ ਤਾਇਨਾਤ ਵਾਰਡਰ ਵੱਲੋਂ ਸ਼ੱਕ ਪੈਣ ’ਤੇ ਜਦ ਕੈਦੀ ਸੁਖਵਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਦੀ ਜਿਸਮਾਨੀ ਤਲਾਸ਼ੀ ਲਈ ਗਈ ਤਾਂ ਤਲਾਸ਼ੀ ਦੌਰਾਨ ਕੈਦੀ ਦੇ ਪਹਿਨੇ ਹੋਏ ਪਜ਼ਾਮੇ ਦੀ ਸੱਜੀ ਜੇਬ ਵਿਚੋਂ ਇਕ ਛੋਟੀ ਪਲਾਸਟਿਕ ਦੀ ਡੱਬੀ ਬਰਾਮਦ ਹੋਈ। ਜਿਸ ਨੂੰ ਖੋਲ ਕੇ ਚੈਕ ਕੀਤਾ ਗਿਆ ਤਾਂ ਉਸ ਵਿਚੋਂ 50ਚਿੱਟੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ’ਤੇ ਉਕਤ ਕੈਦੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ-ਪੰਜਾਬ: ਦੋਸਤ ਦੇ ਜਮਨਦਿਨ ਦੀ ਪਾਰਟੀ ਕਰਕੇ ਘਰ ਆ ਰਹੇ ਮੁੰਡੇ ਦੀ ਹਾਦਸੇ 'ਚ ਮੌਤ, ਗਮੀ 'ਚ ਬਦਲੀ ਖੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News