ਬਟਾਲਾ ’ਚ ਪੈ ਰਹੀ ਅੱਤ ਦੀ ਗਰਮੀ ਨੇ ਲਈ ਬਜ਼ੁਰਗ ਦੀ ਜਾਨ
Thursday, Jun 11, 2026 - 02:23 PM (IST)
ਬਟਾਲਾ (ਸਾਹਿਲ, ਯੋਗੀ)- ਇਕ ਪਾਸੇ ਪੈ ਰਹੀ ਅੱਤ ਦੀ ਗਰਮੀ ਨਾਲ ਜਿਥੇ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉਥੇ ਪਸ਼ੂ ਪੰਛੀ ਵੀ ਇਸ ਗਰਮੀ ਵਿਚ ਹਾਲੋ-ਬੇਹਾਲ ਹੋ ਰਹੇ ਹਨ। ਇਸੇ ਲੜੀ ਤਹਿਤ ਇਸ ਅੰਤਾਂ ਦੀ ਗਰਮੀ ਨੇ ਇਕ ਬਜ਼ੁਰਗ ਦੀ ਉਸ ਵੇਲੇ ਜਾਨ ਲੈ ਲਈ, ਜਦੋਂ ਉਹ ਹੈਂਡਪੰਪ ’ਤੇ ਨਹਾਉਣ ਲਈ ਪਹੁੰਚਿਆ ਤਾਂ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਤਰਨਤਾਰਨ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ: ਕੰਮ ਲਈ ਰੱਖੀ ਕੁੜੀ ਨਾਲ ਵੱਖ-ਵੱਖ ਵਿਅਕਤੀਆਂ ਪਾਸੋਂ...
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਕੀ ਬੱਸ ਸਟੈਂਡ ਦੇ ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ ਮਿਲਖੀ ਰਾਮ ਵਾਸੀ ਗਾਂਧੀ ਕੈਂਪ ਬਟਾਲਾ ਜੋ ਕਿ ਸ਼ਾਸਤਰੀ ਨਗਰ ਵਿਖੇ ਪਾਟੀਆਂ-ਪੁਰਾਣੀਆਂ ਲੀਰਾਂ ਵੇਚਣ ਦਾ ਕੰਮ ਕਰਦਾ ਸੀ, ਬੀਤੀ ਸਵੇਰੇ ਗਰਮੀ ਕਾਰਨ ਘਬਰਾਹਟ ਹੋਣ ਕਰ ਕੇ ਇਹ ਹੈਂਡਪੰਪ ’ਤੇ ਨਹਾਉਣ ਲੱਗਾ ਤਾਂ ਅਚਾਨਕ ਡਿੱਗ ਪਿਆ। ਜਦਕਿ ਸਾਬੁਣ ਇਸਦੇ ਹੱਥ ਵਿਚ ਹੀ ਰਹਿ ਗਿਆ ਤੇ ਇਸ ਦੀ ਮੌਤ ਹੋ ਗਈ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਨ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 30 ਕਿਲੋ ਤੋਂ ਵੱਧ ਹੈਰੋਇਨ ਸਣੇ ਫੜੇ ਗਏ 6 ਮੁਲਜ਼ਮ, ਵੱਖ-ਵੱਖ ਖੇਤਰਾਂ 'ਚ ਕਰਦੇ ਸਨ ਸਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
