ਦੀਨਾਨਗਰ ਦੇ ਇਸ ਵਾਰਡ ''ਚ ਹੋ ਸਕਦੀ ਹੈ ਦੋਬਾਰਾ ਵੋਟਿੰਗ, ਨਹੀਂ ਐਲਾਨੇ ਗਏ ਨਤੀਜੇ

Saturday, Jun 13, 2026 - 07:53 PM (IST)

ਦੀਨਾਨਗਰ ਦੇ ਇਸ ਵਾਰਡ ''ਚ ਹੋ ਸਕਦੀ ਹੈ ਦੋਬਾਰਾ ਵੋਟਿੰਗ, ਨਹੀਂ ਐਲਾਨੇ ਗਏ ਨਤੀਜੇ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਵਾਰਡ ਨੰਬਰ-6 ਦੇ ਬੂਥ ਨੰਬਰ 9 'ਚ ਅਚਾਨਕ ਈ. ਵੀ. ਐੱਮ. ਮਸ਼ੀਨ ਵਿੱਚ ਖ਼ਰਾਬੀ ਹੋਣ ਕਰਕੇ ਵੋਟਾਂ ਦੇ ਨਤੀਜੇ ਨਹੀਂ ਐਲਾਨੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲਾਂ ਸਵੇਰ ਵੇਲੇ ਕੁਝ ਹੀ ਵੋਟਿੰਗ ਹੋਣ ਉਪਰੰਤ ਮਸ਼ੀਨ ਖ਼ਰਾਬ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇਥੇ ਇਕ ਨਵੀਂ ਮਸ਼ੀਨ ਲਾ ਦਿੱਤੀ ਗਈ ਸੀ ਅਤੇ ਜਦ ਸ਼ਾਮ ਦੋਨਾਂ ਮਸ਼ੀਨਾਂ ਦੀ ਵੋਟਾਂ ਦੀ ਗਿਣਤੀ ਮਿਲਾਉਣ ਉਪਰੰਤ ਨਤੀਜਾ ਐਲਾਨਿਆ ਜਾਣਾ ਸੀ ਤਾਂ ਪਹਿਲੀ ਮਸ਼ੀਨ ਦੀ ਡਿਸਪਲੇ ਖ਼ਰਾਬ ਹੋਣ ਕਰਕੇ ਵੋਟਾਂ ਦੀ ਗਿਣਤੀ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਬਿਨਾਂ ਗਿਣਤੀ ਕੀਤੇ ਮਸ਼ੀਨਾਂ ਲੈ ਕੇ ਗੁਰਦਾਸਪੁਰ ਵਿਖੇ ਚਲਦੇ ਬਣੇ। 

ਇਹ ਵੀ ਪੜ੍ਹੋ: ਜਲੰਧਰ 'ਚ ਗੋਲ਼ੀਆਂ ਮਾਰ ਕੇ 2 ਨੌਜਵਾਨਾਂ ਦਾ ਕਤਲ! ਜ਼ਖ਼ਮੀ ਨੌਜਵਾਨ ਨੇ ਹਸਪਤਾਲ 'ਚ ਤੋੜਿਆ ਦਮ

ਇਸ ਉਪਰੰਤ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਉਮੀਦਵਾਰ ਸੀਮਾ ਦੇਵੀ ਦੇ ਪਤੀ ਵਿਜੇ ਕੁਮਾਰ ਨੇ ਦੱਸਿਆ ਕਿ ਸਵੇਰ ਤੋਂ ਹੀ ਮਸ਼ੀਨ ਖ਼ਰਾਬ ਕਰ ਰਹੀ ਸੀ ਪਰ ਹੁਣ ਦੋਬਾਰਾ ਟੈਕਨੀਕਲ ਖ਼ਰਾਬੀ ਪੈਣ ਕਰਕੇ ਇਸ ਬੂਥ ਦੇ ਨਤੀਜੇ ਨਹੀਂ ਐਲਾਨੇ ਗਏ ਅਤੇ ਦੋਬਾਰਾ ਵੋਟਾਂ ਪੈਣ ਦਾ ਭਰੋਸਾ ਦੇ ਕੇ ਪ੍ਰਸ਼ਾਸਨ ਇਥੋਂ ਮਸ਼ੀਨਾਂ ਲੈ ਕੇ ਚਲ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਮੁੜ ਇਸ ਬੂਥ ਵਿੱਚ ਦੋਬਾਰਾ ਕਦੋਂ ਵੋਟਿੰਗ ਹੁੰਦੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਖੇਤਾਂ ਤੋਂ ਪਰਤ ਰਹੇ ਨੌਜਵਾਨ ਨੂੰ ਰਾਹ 'ਚ ਘੇਰ ਕੇ ਮਾਰੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News