ਆਪਣੇ ਘਰ ’ਚ ਜੂਆ ਖਿਡਾ ਰਹੀ ਔਰਤ ਸਮੇਤ 5 ਕਾਬੂ

Saturday, Jun 20, 2026 - 05:15 PM (IST)

ਆਪਣੇ ਘਰ ’ਚ ਜੂਆ ਖਿਡਾ ਰਹੀ ਔਰਤ ਸਮੇਤ 5 ਕਾਬੂ

ਗੁਰਦਾਸਪੁਰ (ਗੋਰਾਇਆ)- ਆਪਣੇ ਘਰ ਜੂਆ ਖਿਡਾ ਰਹੀ ਇਕ ਔਰਤ ਸਮੇਤ 5 ਮੁਲਜ਼ਮਾਂ ਨੂੰ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਤੋਂ 52 ਪੱਤੇ ਤਾਸ਼, 30 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕਰ ਕੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਸਲਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਅਵਾਂਖਾ ਪੁਲੀ ’ਤੇ ਮੌਜੂਦ ਸੀ ਅਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।

ਇਹ ਵੀ ਪੜ੍ਹੋ-ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ! 24 ਤੋਂ 26 ਜੂਨ ਤੱਕ ਹੋ ਗਿਆ ਨਵਾਂ ਐਲਾਨ

ਇਸ ਦੌਰਾਨ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੇਰੀ ਪਤਨੀ ਸੋਨੂੰ ਵਾਸੀ ਅਵਾਂਖਾ ਆਪਣੇ ਘਰ ਵਿਚ ਨਿਖਲ ਪੁੱਤਰ ਸੰਜੀਵ ਕੁਮਾਰ, ਜਤਿਨ ਪੁੱਤਰ ਮੰਗਤ ਰਾਮ ਵਾਸੀਆਨ ਡੀਡਾ ਸਾਸੀਆਂ, ਅਮਰ ਪੁੱਤਰ ਸੁਰਜੀਤ ਵਾਸੀ ਅਵਾਖਾਂ, ਸੁਨੀਲ ਪੁੱਤਰ ਕਰਨੈਲ ਸਿੰਘ ਵਾਸੀ ਗਗਵਾਲ ਠਾਕੁਰਦੁਆਰਾ (ਹਿਮਾਚਲ ਪ੍ਰਦੇਸ਼) ਨੂੰ ਇਸ ਸਮੇ ਜੂਆ ਖਿਡਾ ਰਹੀ ਹੈ। ਇਸ ਬਾਰੇ ਇਤਲਾਹ ਮਿਲਣ ’ਤੇ ਤਫਤੀਸੀ ਅਫਸਰ ਨੇ ਬੇਬੀ ਉਕਤ ਦੇ ਘਰ ਰੇਡ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਮੌਕੇ ਤੋਂ 52 ਪੱਤੇ ਤਾਸ਼ ਅਤੇ 30000 ਰੁਪਏ ਨਗਦੀ ਬਰਾਮਦ ਕੀਤੀ। ਜਿਸ ’ਤੇ ਮੁਲਜ਼ਮਾਂ ਦੇ ਖਿਲਾਫ ਦੀਨਾਨਗਰ ਪੁਲਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਛੁੱਟੀਆਂ ਦਾ ਬਦਲਿਆ ਸ਼ੈਡਿਊਲ, ਹੁਣ ਇਹ ਦਿਨ ਬੰਦ ਰਹਿਣਗੀਆਂ ਦੁਕਾਨਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News