ਭੇਤਭਰੇ ਹਾਲਾਤ ’ਚ 24 ਸਾਲਾ ਨੌਜਵਾਨ ਲਾਪਤਾ, ਨਹਿਰ ਦੇ ਕੰਢਿਓਂ ਮਿਲਿਆ ਮੋਟਰਸਾਈਕਲ

Sunday, Jun 21, 2026 - 11:34 AM (IST)

ਭੇਤਭਰੇ ਹਾਲਾਤ ’ਚ 24 ਸਾਲਾ ਨੌਜਵਾਨ ਲਾਪਤਾ, ਨਹਿਰ ਦੇ ਕੰਢਿਓਂ ਮਿਲਿਆ ਮੋਟਰਸਾਈਕਲ

ਬਟਾਲਾ/ਸੁਜਾਨਪੁਰ/ਪਠਾਨਕੋਟ (ਸਾਹਿਲ, ਸ਼ਾਰਦਾ)- ਅੱਜ ‘ਜਗ ਬਾਣੀ’ ਦਫਤਰ ਬਟਾਲਾ ਵਿਖੇ ਆਪਣਾ ਦੁੱਖੜਾ ਸੁਣਾਉਂਦਿਆਂ ਪਵਨ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਅਰਲੀਭੰਨ ਨੇ ਦੱਸਿਆ ਕਿ ਸਾਡਾ ਭਰਾ ਰਾਜ ਕੁਮਾਰ (24) ਜਿਸ ਨੂੰ ਸਾਡੇ ਜੀਜੇ ਨੇ ਸੁਜਾਨਪੁਰ ਵਿਖੇ ਕੰਮ ’ਤੇ ਲਗਾਉਣ ਲਈ ਖੜਿਆ ਸੀ, ਜਿਥੇ ਉਸ ਨੇ ਥੋੜ੍ਹੇ ਦਿਨ ਇਕ ਪੈਲੇਸ ਵਿਚ ਕੰਮ ਕੀਤਾ ਅਤੇ ਫਿਰ ਜੀਜੇ ਕੋਲ ਹੀ ਰਹਿਣ ਲੱਗ ਪਿਆ। ਉਸ ਦੱਸਿਆ ਕਿ ਅਕਸਰ ਸਾਨੂੰ ਘਰ ਫੋਨ ਕਰਦਾ ਰਹਿੰਦਾ ਸੀ ਅਤੇ ਜਦੋਂ ਇਸ ਦਾ ਕੁਝ ਦਿਨ ਫੋਨ ਨਾ ਆਇਆ ਤਾਂ ਅਸੀਂ ਆਪਣੇ ਜੀਜੇ ਕੋਲ ਉਸ ਬਾਰੇ ਪਤਾ ਕਰਨ ਗਏ ਤਾਂ ਉਸ ਨੇ ਕਿਹਾ ਕਿ ਉਹ ਇਥੋਂ ਚਲਾ ਗਿਆ ਹੈ।
ਪਵਨ ਕੁਮਾਰ ਨੇ ਅੱਗੇ ਦੱਸਿਆ ਕਿ ਇਸਦੇ ਬਾਅਦ ਸਾਨੂੰ ਬੀਤੀ 11 ਜੂਨ ਸਰਨਾ ਨਹਿਰ ਦੇ ਕਿਨਾਰੇ ਤੋਂ ਰਾਜ ਕੁਮਾਰ ਦੇ ਕੱਪੜੇ ਤੇ ਮੋਟਰਸਾਈਕਲ ਮਿਲਿਆ ਪਰ ਇਸ ਬਾਰੇ ਕੋਈ ਪਤਾ ਨਹੀਂ ਲੱਗਾ, ਜਿਸ ਸਬੰਧੀ ਅਸੀਂ ਥਾਣਾ ਸੁਜਾਨਪੁਰ ਵਿਖੇ ਪੁਲਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ।

ਓਧਰ, ਜਦੋਂ ਥਾਣਾ ਸੁਜਾਨਪੁਰ ਦੇ ਏ. ਐੱਸ. ਆਈ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਸ ਲੜਕੇ ਦਾ ਮੋਟਰਸਾਈਕਲ ਨਹਿਰ ਕੰਢਿਓਂ ਮਿਲਿਆ ਹੈ ਤੇ ਉਸਦੀ ਕਾਲ ਡਿਟੇਲ ਵੀ ਕਢਵਾਈ ਜਾ ਰਹੀ ਹੈ ਤੇ ਇਸ ਮਾਮਲੇ ਸਬੰਧੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਦਿੱਤੀ ਗਈ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਜਸਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ।


author

Shivani Bassan

Content Editor

Related News