ਪੰਜਾਬ: ਕਬੂਤਰ ਫੜ੍ਹਨ ਨੂੰ ਲੈ ਕੇ ਚਲੀਆਂ ਗੋਲੀਆਂ, 2 ਮਹਿਲਾਵਾਂ ਜ਼ਖ਼ਮੀ

Thursday, Jun 11, 2026 - 01:23 PM (IST)

ਪੰਜਾਬ: ਕਬੂਤਰ ਫੜ੍ਹਨ ਨੂੰ ਲੈ ਕੇ ਚਲੀਆਂ ਗੋਲੀਆਂ, 2 ਮਹਿਲਾਵਾਂ ਜ਼ਖ਼ਮੀ

ਗੁਰਦਾਸਪੁਰ(ਗੁਰਪ੍ਰੀਤ)- ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਵਿਸ਼ਾਲ ਚੱਕ 'ਚ ਕਬੂਤਰ ਫੜਨ ਨੂੰ ਲੈ ਕੇ ਦੋ ਧਿਰਾਂ ਦੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਲੜਾਈ ਦੌਰਾਨ ਇਕ ਧਿਰ ਵੱਲੋਂ ਕੀਤੀ ਗੋਲੀਬਾਰੀ 'ਚ ਇਕ ਮਹਿਲਾ ਅਤੇ ਇਕ ਵਿਅਕਤੀ ਜ਼ਖਮੀ ਹੋ ਗਏ, ਜਦਕਿ ਇਕ ਮਹਿਲਾ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈ। ਗੋਲੀ ਲੱਗਣ ਕਾਰਨ ਜ਼ਖ਼ਮੀ ਮਹਿਲਾ ਨੂੰ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਯਾਤਰੀਆਂ ਦਾ ਫੁੱਟਿਆ ਗੁੱਸਾ, ਜਾਣੋ ਵਜ੍ਹਾ

ਜਾਣਕਾਰੀ ਅਨੁਸਾਰ ਕਬੂਤਰ ਫੜਨ ਦੀ ਤਕਰਾਰ 'ਚ ਜ਼ਖਮੀ ਹੋਈਆਂ ਮਹਿਲਾਵਾਂ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਹਨ। ਜ਼ਖਮੀ ਕਵਲਜੀਤ ਕੌਰ ਨੇ ਦੱਸਿਆ ਕਿ ਬੀਤੇ ਕੱਲ੍ਹ ਉਸਦਾ ਬੇਟਾ ਆਕਾਸ਼ ਕਬੂਤਰ ਫੜਨ ਗਿਆ ਸੀ। ਇਸੇ ਦੌਰਾਨ ਉਸ ਦਾ ਝਗੜਾ ਹੋ ਗਿਆ ਸੀ, ਪਰ ਮਾਮਲਾ ਉਦੋਂ ਸ਼ਾਂਤ ਹੋ ਗਿਆ ਸੀ। ਬੁੱਧਵਾਰ ਦੇਰ ਸ਼ਾਮ ਅਣਪਛਾਤੇ ਲੋਕਾਂ ਵੱਲੋਂ ਪਿੰਡ ਦੇ ਕਈ ਘਰਾਂ 'ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਉਸਦੀ ਜੇਠਾਣੀ ਜਦੋਂ ਉਸਦੇ ਘਰ ਖ਼ਬਰ ਦੇਣ ਆਈ ਤਾਂ ਹਮਲਾਵਰਾਂ ਨੇ ਗੋਲੀ ਮਾਰ ਕੇ ਉਸਨੂੰ ਜ਼ਖਮੀ ਕਰ ਦਿੱਤਾ। ਜਦੋਂ ਕਵਲਜੀਤ ਆਪਣੇ ਘਰ ਦਾ ਗੇਟ ਬੰਦ ਕਰਨ ਲੱਗੀ ਤਾਂ ਹਮਲਾਵਰਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਈ। 

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ ਮਿਜਾਜ਼

ਇਸ ਦੌਰਾਨ ਜ਼ਖਮੀ ਦਵਿੰਦਰ ਕੌਰ ਨੇ ਦੱਸਿਆ ਕਿ ਉਹ ਸੈਰ ਕਰ ਰਹੀ ਸੀ, ਇਸੇ ਦੌਰਾਨ ਗੋਲੀਆਂ ਚੱਲਣ ਦੀ ਆਵਾਜ਼ ਆਈ। ਉਹ ਭੱਜ ਕੇ ਆਪਣੀ ਦਰਾਣੀ ਕਵਲਜੀਤ ਕੌਰ ਨੂੰ ਖ਼ਬਰ ਦੇਣ ਗਈ ਤਾਂ ਇਕ ਗੋਲੀ ਉਸਨੂੰ ਵੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਈ। ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੀ ਮੁਟਿਆਰ ਨੇ ਕੀਤੀ ਖੁਦਕੁਸ਼ੀ, ਪ੍ਰੇਮੀ 'ਤੇ ਵਿਆਹ...

ਬਟਾਲਾ ਸਿਵਲ ਹਸਪਤਾਲ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ 45 ਸਾਲਾ ਮਹਿਲਾ ਦਵਿੰਦਰ ਕੌਰ ਦੀ ਛਾਤੀ 'ਤੇ ਗੋਲੀ ਲੱਗੀ ਸੀ ਅਤੇ ਉਸਨੂੰ ਫਸਟ ਏਡ ਦਿੱਤੀ ਗਈ। ਬਾਅਦ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦਕਿ ਦੂਜੀ ਮਹਿਲਾ ਦੇ ਕੁਝ ਟਾਂਕੇ ਲੱਗੇ ਹਨ। ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਗੋਲੀਬਾਰੀ 'ਚ ਇਕ ਮਹਿਲਾ ਅਤੇ ਇਕ ਵਿਅਕਤੀ ਜ਼ਖਮੀ ਹੋਏ ਹਨ। ਜਦਕਿ ਇਕ ਹੋਰ ਮਹਿਲਾ ਦੇ ਸੱਟਾਂ ਲੱਗੀਆਂ ਹਨ।  ਪਿੰਡ 'ਚ ਇਕ ਧਿਰ ਵੱਲੋਂ ਆਪਣੇ ਸਾਥੀਆਂ ਨਾਲ ਕਰੀਬ 15 ਗੋਲੀਆਂ ਚਲਾਈਆਂ ਗਈਆਂ ਅਤੇ ਕੁਝ ਘਰਾਂ 'ਚ ਭੰਨਤੋੜ ਵੀ ਕੀਤੀ ਗਈ। ਫਿਲਹਾਲ ਜ਼ਖਮੀਆਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News