ਵਿਦੇਸ਼ ਭੇਜਣ ਦੇ ਨਾਂ ''ਤੇ ਕੀਤੀ 4 ਲੱਖ 90 ਹਜ਼ਾਰ ਰੁਪਏ ਦੀ ਠੱਗੀ

08/22/2019 5:51:49 PM

ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ 90 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਦਿਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਰਬਜੀਤ ਕੌਰ ਪਤਨੀ ਲੇਟ ਜਸਵਿੰਦਰ ਸਿੰਘ ਵਾਸੀ ਹਯਾਤਨਗਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ਪਤਨੀ ਬਲਜਿੰਦਰ ਕੌਰ ਟਰੱਸਟ ਓਵਰਸੀਜ ਐਜੂਕੇਸ਼ਨ ਕੰਨਸਲਟੈਂਟ ਮੋਹਾਲੀ ਨੇ ਉਸ ਦੀ ਪੁੱਤਰੀ ਗੁਰਪ੍ਰੀਤ ਕੌਰ ਨੂੰ ਸਟੱਡੀ ਵੀਜੇ 'ਤੇ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ 4 ਲੱਖ 90 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਕਰਾਈਮ ਬਰਾਂਚ ਵੱਲੋਂ ਕੀਤੀ ਗਈ ਜਾਂਚ ਉਪਰੰਤ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।


Karan Kumar

Content Editor

Related News