ਯੂਰੀਆ ਖਾਦ ਨਾ ਮਿਲਣ ਕਰ ਕੇ ਕਿਸਾਨਾਂ ’ਚ ਹਾਹਾਕਾਰ

11/18/2020 10:16:42 AM

ਫਤਿਹਗੜ੍ਹ ਚੂੜੀਆਂ  (ਸਾਰੰਗਲ, ਬਿਕਰਮਜੀਤ) - ਕਣਕ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਕਸਬਾ ਫਤਿਹਗੜ੍ਹ ਚੂੜੀਆਂ ਅਧੀਨ ਆਉਂਦੇ ਇਲਾਕੇ ਦੇ ਕਿਸਾਨਾਂ ਨੂੰ ਅਜੈ ਤੱਕ ਸਹੀ ਢੰਗ ਨਾਲ ਯੂਰੀਆ ਖਾਦ ਨਾ ਮਿਲਣ ਕਰ ਕੇ ਕਿਸਾਨਾਂ ’ਚ ਹਾਹਾਕਾਰ ਮਚੀ ਪਈ ਹੈ। ਇਸ ਦੇ ਚਲਦਿਆਂ ਕਿਸਾਨਾਂ ਵਿਚ ਭਾਰੀ ਰੋਸ ਦੀ ਲਹਿਰ ਵੀ ਦਿਖਾਈ ਦੇ ਰਹੀ ਹੈ ਕਿਉਂਕਿ ਕਣਕ ਦਾ ਸੀਜ਼ਨ ਸਿਰ ’ਤੇ ਹੋਣ ਕਰ ਕੇ ਯੂਰੀਆ ਅਤੇ ਡਾਇਆ ਖਾਦ ਨਾ ਮਿਲਣ ਨਾਲ ਕਿਸਾਨ ਕਾਫੀ ਪ੍ਰੇਸ਼ਾਨੀ ਦੇ ਆਲਮ ’ਚੋਂ ਲੰਘ ਰਹੇ ਹਨ, ਜਿਨ੍ਹਾਂ ਦੀ ਪ੍ਰੇਸ਼ਾਨੀ ਸਿਰਫ ਡਾਇਆ/ਯੂਰੀਆ ਖਾਦ ਦੂਰ ਕਰ ਸਕਦੀ ਹੈ ਪਰ ਏਨੀ ਦਿਨੀਂ ਪੰਜਾਬ ’ਚ ਮਾਲ-ਗੱਡੀਆਂ ਨਾ ਆਉਣ ਕਰ ਕੇ ਹੋਰ ਵਪਾਰੀਆਂ ਦਾ ਕਾਰੋਬਾਰ ਰੁਕ ਗਿਆ ਹੈ, ਉਥੇ ਖਾਦ ਸਮੇਂ ਸਿਰ ਨਾ ਮੁਹੱਈਆ ਹੋਣ ਕਰ ਕੇ ਕਿਸਾਨਾਂ ਲਈ ਕਣਕ ਦੀ ਬੀਜਾਈ ਦਾ ਸਮਾਂ ਗੁਜ਼ਰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ 13 ਸਾਲਾ ਬੱਚੇ ਨਾਲ ਕੁਕਰਮ ਕਰ ਜਲੰਧਰ 'ਚ ਲੁਕਿਆ ਸੀ ਹਵਸੀ ਬਜ਼ੁਰਗ, ਇੰਝ ਖੁੱਲ੍ਹੀ ਪੋਲ

ਓਧਰ ਦੂਜੇ ਪਾਸੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਕੁ ਖਾਦ ਵ੍ਰਿਕੇਤਾਵਾਂ ਨੇ ਖਾਦ ਆਪਣੇ ਗੋਦਾਮਾਂ ’ਚ ਸਟੋਰ ਕਰ ਕੇ ਰੱਖੀ ਹੋਈ ਹੈ, ਜਿਸਦੇ ਚਲਦਿਆਂ ਖਾਦ ਵਿਕ੍ਰੇਤਾ ਆਪਣੀ ਮਨਮਰਜੀ ਨਾਲ ਯੂਰੀਆ ਖਾਦ ਕਿਸਾਨਾਂ ਨੂੰ ਮਹਿੰਗੇ ਭਾਅ ਵੇਚ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ ਕਿਉਂਕਿ ਯੂਰੀਆ ਖਾਦ ਜਿਹੜਾ ਤੋੜਾ 280 ਰੁਪਏ ਦਾ ਵਿਕਦਾ ਹੈ, ਉਹੀ ਖਾਦ ਦਾ ਤੋੜ ਕਿਸਾਨਾਂ ਨੂੰ ਖਾਦ ਵਿਕ੍ਰੇਤਾ 450 ਰੁਪਏ ਵਿਚ ਮਹਿੰਗੇ ਭਾਅ ਨਾਲ ਬਲੈਕ ਵਿਚ ਦੇ ਰਹੇ ਹਨ ਅਤੇ ਇਹ ਸਭ ਫਤਿਹਗੜ੍ਹ ਚੂੜੀਆਂ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿਚ ਹੋ ਰਿਹਾ ਹੈ। ਜਦਕਿ ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਉੱਤੋਂ ਖਾਦ ਵਿਕ੍ਰੇਤਾਵਾਂ ਵੱਲੋਂ ਕਿਸਾਨਾਂ ਦੀ ਲੁੱਟ ਕੀਤੀ ਜਾਣੀ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਇਸ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਖਾਦ ਵ੍ਰਿਕੇਤਾਵਾਂ ਦੇ ਗੋਦਾਮਾਂ ਦੀ ਚੈਕਿੰਗ ਕਰਦੇ ਹੋਏ ਹੋ ਰਹੀ ਯੂਰੀਆ ਖਾਦ ਦੀ ਬਲੈਕ ਨੂੰ ਰੋਕੇ ਤਾਂ ਜੋ ਕਿਸਾਨਾਂ ਨੂੰ ਸਹੀ ਰੇਟਾਂ ’ਤੇ ਖਾਦ ਮੁਹੱਈਆ ਹੋ ਸਕੇ। ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਬਲਜਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਫੋਨ ’ਤੇ ਸੰਪਰਕ ਕਰਨਾ ਚਾਹਿਆ ਤਾਂ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਦੋਂ ਐੱਸ. ਡੀ. ਐੱਮ. ਬਟਾਲਾ ਬਲਵਿੰਦਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਪ੍ਰੋਗਰਾਮ ਵਿਚ ਹੋਣ ਕਰ ਕੇ ਉਨ੍ਹਾਂ ਨਾਲ ਵੀ ਗੱਲ ਨਹੀਂ ਸਕੀ ਪਰ ਹੁਣ ਦੇਖਣਾ ਇਹ ਹੋਵੇਗਾ ਕੀ ਖੇਤੀਬਾੜੀ ਵਿਭਾਗ ਯੂਰੀਆ ਖਾਦ ਬਲੈਕ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ : 2017 ਵਾਲੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ 'ਆਪ' ਹੋਈ ਪਈ ਹੈ ਪੱਬਾਂ ਭਾਰ


Baljeet Kaur

Content Editor

Related News