ਪ੍ਰਿੰਸੀਪਲ ਨੂੰ ਮਿਲਣ ਤੋਂ ਬਾਅਦ ਪ੍ਰੋਫ਼ੈਸਰ ਬੇਹੋਸ਼, ਐਕਸਟੈਂਸ਼ਨ ਨਾ ਦਿੱਤੇ ਜਾਣ ''ਤੇ ਨੋਟਿਸ ਦੇਣ ਤੋਂ ਸੀ ਦੁਖੀ
Friday, Mar 29, 2024 - 03:52 PM (IST)
ਚੰਡੀਗੜ੍ਹ (ਆਸ਼ੀਸ਼) : ਸੈਕਟਰ-10 ਸਥਿਤ ਡੀ.ਏ.ਵੀ. ਕਾਲਜ ਵਿਚ ਪ੍ਰੋਫ਼ੈਸਰ ਮੰਜੂ ਬੇਹੋਸ਼ ਹੋ ਕੇ ਡਿੱਗ ਗਈ। ਇਸ ਦਾ ਕਾਰਨ ਪ੍ਰਿੰਸੀਪਲ ਤੇ ਪ੍ਰੋਫ਼ੈਸਰ ਦਾ ਵਿਵਾਦ ਦੱਸਿਆ ਜਾ ਰਿਹਾ ਹੈ। ਮੰਜੂ ਕਈ ਸਾਲ ਤੋਂ ਸਕਿਲ ਡਿਵੈਲਪਮੈਂਟ ਵਿਭਾਗ ਦੀ ਮੁਖੀ ਵੀ ਹੈ। ਪ੍ਰਿੰਸੀਪਲ ਨੇ ਅਚਾਨਕ ਮੁਖੀ ਦੇ ਲਈ ਕਿਸੇ ਦੂਸਰੇ ਟੀਚਰ ਨੂੰ ਨਿਯੁਕਤ ਕਰਨ ਦਾ ਕਾਰਜ ਦੇ ਵਸਟਅਪ ਗਰੁੱਪ ਵਿਚ ਮੈਸੇਜ ਭੇਜਿਆ। ਬਾਕੀ ਟੀਚਰਾਂ ਕੋਲ ਆਵੇਦਨ ਮੰਗੇ ਗਏ। ਕਈ ਸਾਲ ਤੋ ਹਰ ਆਈ.ਕਿਓ.ਏ. ਸੈਲ ਇੰਚਾਰਜ ਦਾ ਕੰਮ ਠੀਕ ਨਾਲ ਕਰਨ ਦੇ ਬਾਵਜੂਦ ਪਿਛਲੇ ਕੁਝ ਦਿਨ੍ਹਾਂ ਤੋਂ ਨੋਟਿਸ ਵੀ ਦਿੱਤੇ ਗਏ।
ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ
ਦੱਸ ਦੇਈਏ ਕਿ ਇਹ ਗੱਲ ਪ੍ਰੋ. ਮੰਜੂ ਨੂੰ ਪਸੰਦ ਨਹੀਂ ਆਈ। ਇਸ ਲਈ ਉਹ ਪ੍ਰਿੰਸੀਪਲ ਨੂੰ ਮਿਲਣ ਗਏ ਸੀ, ਜਿਵੇਂ ਹੀ ਪ੍ਰੋ. ਮੰਜੂ ਪ੍ਰਿੰਸੀਪਲ ਦਫ਼ਤਰ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਸਕਿਲ ਡਿਵੈਲਪਮੈਂਟ ਵਿਭਾਗ ਦੇ ਨਵੇਂ ਮੁਖੀ ਲਈ ਆਵੇਦਨ ਮੰਗਣ ਦੀ ਗੱਲ ਪਤਾ ਲੱਗੀ ਤੇ ਉਹ ਡਿੱਗ ਗਏ। ਇਸ ਤੋਂ ਬਾਅਦ ਪ੍ਰੋ. ਮੰਜੂ ਨੂੰ ਹਸਪਤਾਲ ਲਿਜਾਇਆ ਗਿਆ ਤੇ ਫਿਰ ਹਾਲਤ ਠੀਕ ਹੋਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਮੰਜੂ ਦੇ ਪਤੀ ਰਜਨੀਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਹਰ ਸਾਲ ਨੈਕ ਟੀਮ ਦੇ ਦੌਰੇ ਤੋਂ ਪਹਿਲਾਂ ਕਾਲਜਾਂ ਨੂੰ ਉਪਲਬਧੀਆਂ ਦੀ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਜੋ ਇੰਟਰਨਲ ਕਵਾਲਿਟੀ ਇੰਸ਼ੋਰੈਂਸ ਸੈਲ (ਆਈ.ਕਿਓ.ਏ.ਸੀ) ਤਿਆਰ ਕਰਦਾ ਹੈ।
ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ
ਡੀ.ਏ.ਵੀ ਕਾਲਜ ਵਿਚ ਇਸ ਸੈਲ ਦੀ ਇੰਚਾਰਜ ਪ੍ਰੋ. ਮੰਜੂ ਹਨ। ਹਰ ਸਾਲ ਉਨ੍ਹਾਂ ਦੀ ਟੀਮ ਰਿਪੋਰਟ ਤਿਆਰ ਕਰਦੀ ਹੈ। ਸੈਲ ਦੀ ਇੰਚਾਰਜ ਦੇ ਤੌਰ 'ਤੇ ਉਨ੍ਹਾਂ ਦਾ ਕਾਰਜਕਾਲ 2023 'ਚ ਪੂਰਾ ਹੋ ਗਿਆ। 19 ਮਾਰਚ ਨੂੰ ਹੀ ਕਾਲਜ ਵਲੋਂ ਫਿਰ ਸੈਲ ਨੂੰ ਇਹ ਕੰਮ ਸੌਪਿਆ ਗਿਆ ਤਾਂ ਪ੍ਰੋ. ਮੰਜੂ ਨੇ ਪ੍ਰਿੰਸੀਪਲ ਨਾਲ ਮਿਲ ਕੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਰੈਗੂਲਰ ਨਿਯੁਕਤ, ਐਕਸਟੈਂਸ਼ਨ ਦੇਣ ਜਾਂ ਕਿਸੇ ਹੋਰ ਨੂੰ ਵੀ ਨਿਯੁਕਤ ਕਰਨਾ ਹੈ ਤਾਂ ਉਸ ਦੇ ਸਬੰਧ ਵਿਚ ਅਧਿਕਾਰਿਤ ਤੌਰ 'ਤੇ ਪੱਤਰ ਜਾਰੀ ਕੀਤਾ ਜਾਵੇ। ਫਿਰ ਵੀ ਕੋਈ ਫ਼ੈਸਲਾ ਨਹੀਂ ਲਿਆ ਗਿਆ ਤੇ ਪ੍ਰੋ. ਮੰਜੂ ਨੂੰ ਨੈਕ ਟੀਮ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਇਸ ਦੌਰਾਨ ਪ੍ਰਿੰਸੀਪਲ ਨੇ ਹੋਰ ਅਧਿਆਪਕ ਨੂੰ ਸੈੱਲ ਦਾ ਇੰਚਾਰਜ ਬਣਾਉਣ ਲਈ ਕਿਹਾ, ਪਰ ਉਨ੍ਹਾਂ ਨੇ ਇਹ ਕਹਿ ਕੇ ਅਸਮਰੱਥਾ ਪ੍ਰਗਟਾਈ ਕਿ ਉਹ ਇੰਚਾਰਜ ਬਣ ਕੇ ਨਹੀਂ, ਬਲਕਿ ਪੁਰਾਣੀ ਟੀਮ ਨੂੰ ਮੈਂਬਰ ਬਣਾ ਕੇ ਹੀ ਕੰਮ ਕਰਨ ਲਈ ਤਿਆਰ ਹਨ। ਇਸ ਤੋਂ ਬਾਅਦ ਪ੍ਰੋ. ਮੰਜੂ ਨੂੰ ਐਕਸਟੈਂਸ਼ਨ ਲੈਟਰ ਜਾਰੀ ਕਰ ਦਿੱਤਾ ਗਿਆ ਪਰ ਐਕਸਟੈਂਸ਼ਨ ਕਦੋਂ ਲਈ ਹੈ, ਇਸ ਬਾਰੇ ਕੁਝ ਨਹੀਂ ਲਿਖਿਆ ਗਿਆ। ਇਸ ਸਬੰਧੀ ਵੀ ਪ੍ਰੋ. ਮੰਜੂ ਨੇ ਪ੍ਰਿੰਸੀਪਲ ਨੂੰ ਸੂਚਿਤ ਕੀਤਾ, ਫਿਗ ਪ੍ਰੋ. ਮੰਜੂ ਕੁਝ ਦਿਨਾਂ ਲਈ ਛੁੱਟੀ 'ਤੇ ਚਲੀ ਗਈ ਤੇ ਹੁਣ ਦੁਬਾਰਾ ਪ੍ਰਿੰਸੀਪਲ ਨੂੰ ਮਿਲ ਕੇ ਸਪੱਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੂੰ ਕਦੋਂ ਐਕਸਟੈਂਸ਼ਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
ਇੱਕ ਮਹੀਨੇ 'ਚ ਮੰਗੀ ਐੱਸ.ਐੱਸ.ਆਰ ਰਿਪੋਰਟ
ਪ੍ਰੋ. ਮੰਜੂ ਦੇ ਪਤੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਹਾਲ 'ਚ ਪ੍ਰਿੰਸੀਪਲ ਨੇ ਅਚਾਨਕ ਐੱਸ.ਐੱਸ.ਆਰ ਦੀ ਰਿਪੋਰਟ ਇੱਕ ਮਹੀਨੇ ਦੇ ਅੰਦਰ ਦੇਣ ਨੂੰ ਕਿਹਾ। ਇਸ ਮਾਮਲੇ 'ਤੇ ਪ੍ਰੋ. ਮੰਜੂ ਨੇ ਪ੍ਰਿੰਸੀਪਲ ਨੂੰ ਬੇਨਤੀ ਕੀਤੀ ਕਿ ਪਿਛਲੇ 5 ਸਾਲਾਂ 'ਚ ਕੀਤੇ ਗਏ ਕੰਮਾਂ ਨੂੰ ਇਹਨੀ ਜਲਦੀ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ ਤਾਂ ਪ੍ਰਿੰਸੀਪਲ ਤੇ ਪ੍ਰੋ. ਮੰਜੂ 'ਚ ਤਣਾਅ ਪੈਦਾ ਹੋ ਗਿਆ। ਇੱਥੇ ਤੱਕ ਕਿ ਪ੍ਰਿੰਸੀਪਲ ਵਲੋਂ ਪਤਨੀ ਨੂੰ ਕੰਮ ਸਹੀ ਢੰਗ ਨਾਲ ਨਾ ਕਰਨ ਦੇ ਨੋਟਿਸ ਵੀ ਭੇਜੇ ਗਏ ਸਨ ਜਦੋਂਕਿ ਪ੍ਰੋ. ਮੰਜੂ ਪਿਛਲੇ ਕਈ ਸਾਲਾਂ ਤੋਂ ਸੈੱਲ ਦੀ ਇੰਚਾਰਜ ਰਹਿੰਦਿਆਂ ਹਰ ਸਾਲ ਰਿਪੋਰਟਾਂ ਤਿਆਰ ਕਰਦੀ ਸੀ। ਇਸ ਦੌਰਾਨ ਸਕਿਲ ਡਿਵੈਲਪਮੈਂਟ ਵਿਭਾਗ ਦੀ ਨਵੀਂ ਮੁਖੀ ਬਣਾਏ ਜਾਣ ਨਾਲ ਵੀ ਪ੍ਰੋ. ਮੰਜੂ ਨੂੰ ਦੁੱਖ ਹੋਇਆ ਕਿਉਂਕਿ ਇਸ ਅਹੁਦੇ 'ਤੇ ਰਹਿੰਦਿਆਂ ਕਈ ਉਪਲਬਧੀਆਂ ਦੇ ਨਾਲ ਕਾਲਜ ਵਿਚ ਉਨ੍ਹਾਂ ਵਲੋਂ ਪ੍ਰੋਗਰਾਮਾਂ ਲਈ ਗ੍ਰਾਂਟਾਂ ਵੀ ਲਿਆਂਦੀਆਂ ਸਨ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਮੇਰਾ ਕੋਈ ਵਿਵਾਦ ਨਹੀ: ਡਾ. ਰੀਟਾ
ਪ੍ਰਿੰਸੀਪਲ ਡਾ. ਰੀਟਾ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਪ੍ਰੋਫ਼ੈਸਰ ਮੰਜੂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ। ਵਿਵਾਦ ਨੂੰ ਲੈ ਕੇ ਗਲਤ ਸੂਚਨਾ ਹੈ। ਪ੍ਰੋ. ਮੰਜੂ ਆਪਣੇ ਵਿਭਾਗ ਵਿਚ ਡਿੱਗੇ ਹਨ। ਇਸ ਦੀ ਸੂਚਨਾ ਮਿਲਦੇ ਹੀ ਆਪਣੀ ਗੱਡੀ ਵਿਚ ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਣ ਨੂੰ ਕਿਹਾ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8