ਹੁਸ਼ਿਆਰਪੁਰ ਤੋਂ ਲੋਕ ਸਭਾ ਟਿਕਟ ਨਾ ਮਿਲਣ ’ਤੇ ਭਾਜਪਾ ਨਾਲ ਨਾਰਾਜ਼ ਹੋਏ ਵਿਜੇ ਸਾਂਪਲਾ!

04/17/2024 11:38:01 AM

ਜਲੰਧਰ (ਅਨਿਲ ਪਾਹਵਾ)– ਲੋਕ ਸਭਾ ਚੋਣਾਂ ਦੀ ਦਸਤਕ ਵਿਚਾਲੇ ਦੇਸ਼ ਭਰ ਵਿਚ ਰੋਜ਼ਾਨਾ ਕੋਈ ਨਾ ਕੋਈ ਸਿਆਸੀ ਚੁੱਕ-ਥਲ ਹੋ ਰਹੀ ਹੈ। ਕੁਝ ਨਵੀਆਂ ਪਾਰਟੀਆਂ ਅਪਣਾ ਰਹੇ ਹਨ ਤਾਂ ਕੁਝ ਆਪਣੀਆਂ ਪੁਰਾਣੀਆਂ ਪਾਰਟੀਆਂ ਤੋਂ ਬੇਮੁੱਖ ਹੋ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਪੂਰੀ ਸਿਆਸੀ ਚੁੱਕ-ਥੱਲ ’ਚ ਪੰਜਾਬ ਵੀ ਪਿੱਛੇ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ - ਹਨੀ ਟ੍ਰੈਪ 'ਚ ਫਸਿਆ ਡੇਰੇ ਦਾ ਮੁੱਖ ਸੇਵਾਦਾਰ! ਸੇਵਾ ਕਰਨ ਆਉਂਦੀ ਔਰਤ ਨੇ ਪ੍ਰੇਮ ਜਾਲ 'ਚ ਫਸਾ ਕੇ ਕੀਤਾ ਇਹ ਕਾਰਾ

ਭਾਰਤੀ ਜਨਤਾ ਪਾਰਟੀ ਵੱਲੋਂ ਮੰਗਲਵਾਰ ਨੂੰ ਪੰਜਾਬ ’ਚ 3 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਵਿਚ ਖਡੂਰ ਸਾਹਿਬ, ਹੁਸ਼ਿਆਰਪੁਰ ਤੇ ਬਠਿੰਡਾ ਸੀਟਾਂ ਸ਼ਾਮਲ ਹਨ। ਪਾਰਟੀ ਨੇ ਇਸ ਤੋਂ ਪਹਿਲਾਂ ਵੀ ਕੁਝ ਸੀਟਾਂ ’ਤੇ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ ਪਰ ਹੁਸ਼ਿਆਰਪੁਰ ਸੀਟ ’ਤੇ ਅਨੀਤਾ ਸੋਮ ਪ੍ਰਕਾਸ਼ ਦੇ ਨਾਂ ਦੇ ਐਲਾਨ ਪਿੱਛੋਂ ਇਸ ਸੀਟ ’ਤੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਵਿਜੇ ਸਾਂਪਲਾ ਪਾਰਟੀ ਤੋਂ ਨਾਰਾਜ਼ ਹੁੰਦੇ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ ’ਤੇ ਬਿਆਨ ਕੀਤਾ ਦਰਦ

ਬੇਸ਼ੱਕ ਸਾਂਪਲਾ ਨੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਿਰ ਨਹੀਂ ਕੀਤੀ ਪਰ ਉਨ੍ਹਾਂ ਸੋਸ਼ਲ ਮੀਡੀਆ ’ਤੇ ਜਿਹੜੇ ਕਦਮ ਚੁੱਕੇ ਹਨ, ਉਸ ਨਾਲ ਉਨ੍ਹਾਂ ਦੀ ਨਾਰਾਜ਼ਗੀ ਆਸਾਨੀ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ। ਟਿਕਟਾਂ ਦੇ ਐਲਾਨ ਦੇ ਕੁਝ ਸਮੇਂ ਬਾਅਦ ਹੀ ਸਾਂਪਲਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ਕਿ ਇਕ ਰਸਤਾ ਬੰਦ ਹੁੰਦਾ ਹੈ ਤਾਂ ਰੱਬ ਹੋਰ ਕਈ ਰਸਤੇ ਖੋਲ੍ਹ ਦਿੰਦਾ ਹੈ। ਉਨ੍ਹਾਂ ਲਈ ਰੱਬ ਨੇ ਕੋਈ ਨਾ ਕੋਈ ਰਸਤਾ ਜ਼ਰੂਰ ਸੋਚਿਆ ਹੋਵੇਗਾ। ਇਸ ਦੌਰਾਨ ਉਨ੍ਹਾਂ ਆਪਣਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ ਕਾਂਗਰਸ ਦਾ ਇਕ ਹੋਰ ਥੰਮ੍ਹ ਚੱਲਿਆ ਭਾਜਪਾ ਵੱਲ! ਮਿਲ ਸਕਦੀ ਹੈ ਟਿਕਟ

ਸਾਂਪਲਾ ਦੀ ਇਸ ਪੋਸਟ ਤੋਂ ਬੇਸ਼ੱਕ ਉਨ੍ਹਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਝਲਕ ਨਹੀਂ ਰਹੀ ਪਰ ਉਨ੍ਹਾਂ ਦੀ ਇਕ ਹੋਰ ਪੋਸਟ ਨੇ ਉਨ੍ਹਾਂ ਦੇ ਰੋਸ ਨੂੰ ਜ਼ਾਹਿਰ ਕਰ ਦਿੱਤਾ ਹੈ। ਪਹਿਲੀ ਪੋਸਟ ਤੋਂ ਲਗਭਗ 5 ਘੰਟੇ ਬਾਅਦ ਉਨ੍ਹਾਂ ਇਕ ਹੋਰ ਪੋਸਟ ਪਾਈ, ਜਿਸ ਵਿਚ ਉਨ੍ਹਾਂ ਲਿਖਿਆ ਹੈ–‘‘ਹਮਨੇ ਤੋ ਅਪਨਾ ਖੂਨ-ਪਸੀਨਾ ਬਹਾ ਦੀਆ, ਅਬ ਬਾਰਿਸ਼ੇਂ ਲਿਖੇਂਗੀ ਮੁਕੱਦਰ ਜ਼ਮੀਨ ਕਾ।’’

ਟਵਿਟਰ ਅਕਾਊਂਟ ’ਤੇ ਛੱਡਿਆ ਮੋਦੀ ਪਰਿਵਾਰ ਨੂੰ

ਇੱਥੋਂ ਤਕ ਤਾਂ ਸਭ ਠੀਕ ਸੀ। ਸਾਂਪਲਾ ਦੀ ਪਾਰਟੀ ਪ੍ਰਤੀ ਨਾਰਾਜ਼ਗੀ ਜ਼ਾਹਿਰ ਨਹੀਂ ਹੋ ਰਹੀ ਸੀ, ਸਗੋਂ ਸੋਸ਼ਲ ਮੀਡੀਆ ’ਤੇ ਕੁਝ ਲੋਕ ਜੋ ਸਾਂਪਲਾ ਦਾ ਸਮਰਥਨ ਕਰਦੇ ਹਨ, ਉਨ੍ਹਾਂ ਵੱਲੋਂ ਪੋਸਟਾਂ ਪਾਈਆਂ ਗਈਆਂ ਹਨ ਪਰ ਦੇਰ ਸ਼ਾਮ ਨੂੰ ਸਾਂਪਲਾ ਨੇ ਇਕ ਹੋਰ ਕਦਮ ਚੁੱਕਿਆ ਅਤੇ ਆਪਣੇ ਟਵਿਟਰ ਅਕਾਊਂਟ ’ਤੇ ਆਪਣੇ ਨਾਂ ਦੇ ਨਾਲੋਂ ‘ਮੋਦੀ ਕਾ ਪਰਿਵਾਰ’ ਨੂੰ ਹਟਾ ਦਿੱਤਾ। ਉਨ੍ਹਾਂ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ’ਤੇ ਆਪਣੇ ਨਾਂ ਦੇ ਨਾਲ ‘ਮੋਦੀ ਕਾ ਪਰਿਵਾਰ’ ਲਿਖਿਆ ਸੀ ਪਰ ਅੱਜ ਉਨ੍ਹਾਂ ਦੇ ਇਸ ਕਦਮ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਉਹ ਪਾਰਟੀ ਵੱਲੋਂ ਹੁਸ਼ਿਆਰਪੁਰ ਸੀਟ ਲਈ ਲਏ ਗਏ ਫੈਸਲੇ ਤੋਂ ਖੁਸ਼ ਨਹੀਂ ਹਨ ਅਤੇ ਸੰਭਵ ਤੌਰ ’ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News