ਢੀਂਡਸਾ ਪਰਿਵਾਰ ਨੂੰ ਟਿਕਟ ਨਾ ਮਿਲਣ ''ਤੇ ਬੀਬੀ ਜਗੀਰ ਕੌਰ ਵੀ ਹੈਰਾਨ, ਕਿਹਾ- ''''ਟਿਕਟ ਦੇ ਕੇ ਰੱਖਣਾ ਚਾਹੀਦਾ ਸੀ ਮਾਣ..''''

04/16/2024 5:26:50 AM

ਜਲੰਧਰ (ਵੈੱਬਡੈਸਕ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਰਹੀਆਂ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ, ਜਿਸ 'ਚ ਪਾਰਟੀ ਨੇ 6 ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਨਾਂ ਐਲਾਨਿਆ ਸੀ। 

ਇਸ ਸੂਚੀ ਮੁਤਾਬਕ ਪਾਰਟੀ ਨੇ ਗੁਰਦਾਸਪੁਰ ਤੋਂ ਡਾ. ਦਲਜੀਤ ਸਿੰਘ ਚੀਮਾ, ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਟਿਆਲਾ ਤੋਂ ਐੱਨ.ਕੇ. ਸ਼ਰਮਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਨਿਲ ਜੋਸ਼ੀ, ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖ਼ਾਲਸਾ, ਫ਼ਰੀਦਕੋਟ ਤੋਂ ਰਾਜਵਿੰਦਰ ਸਿੰਘ ਅਤੇ ਸੰਗਰੂਰ ਤੋਂ ਇਕਬਾਲ ਸਿੰਘ ਨੂੰ ਉਮੀਦਵਾਰ ਐਲਾਨਿਆ ਹੈ।

ਇਹ ਵੀ ਪੜ੍ਹੋ- ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਹੋਏ ਨਾਰਾਜ਼- 'ਸਾਡੇ ਨਾਲ ਖੇਡੀ ਗਈ ਸਿਆਸਤ'

ਇਸ ਲਿਸਟ ਦੇ ਜਾਰੀ ਹੋਣ ਤੋਂ ਬਾਅਦ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਦੀ ਬਜਾਏ ਇਕਬਾਲ ਸਿੰਘ ਨੂੰ ਟਿਕਟ ਮਿਲਣਾ ਹਰ ਕਿਸੇ ਨੂੰ ਹੈਰਾਨ ਕਰ ਗਿਆ। ਅਜਿਹੇ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਰਮਿੰਦਰ ਢੀਂਡਸਾ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਪਾਰਟੀ ਵੱਲੋਂ ਉਨ੍ਹਾਂ ਨਾਲ 'ਸਿਆਸਤ' ਖੇਡੀ ਗਈ ਹੈ। 

ਅਜਿਹੇ 'ਚ ਜਦੋਂ 'ਜਗ ਬਾਣੀ' ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਪਾਰਟੀ ਦੇ ਇਸ ਫ਼ੈਸਲੇ 'ਤੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ ਨੇ ਕਰੀਬ 4-5 ਸਾਲ ਬਾਅਦ ਵਾਪਸ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਸੀ। ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟ ਦਿੱਤੀ ਜਾਣੀ ਚਾਹੀਦੀ ਸੀ। 

ਉਨ੍ਹਾਂ ਕਿਹਾ ਕਿ ਸਿਆਸੀ ਸਰਗਰਮੀਆਂ ਮੁਤਾਬਕ ਹਰ ਕਿਸੇ ਨੂੰ ਇਹ ਲੱਗ ਰਿਹਾ ਸੀ ਕਿ ਪਾਰਟੀ ਸੰਗਰੂਰ ਤੋਂ ਢੀਂਡਸਾ ਪਰਿਵਾਰ ਨੂੰ ਜ਼ਰੂਰ ਮੈਦਾਨ 'ਚ ਉਤਾਰੇਗਾ, ਪਰ ਉਨ੍ਹਾਂ ਦੀ ਬਜਾਏ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਮਿਲਣ ਨਾਲ ਹਰ ਕੋਈ ਹੈਰਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਪਰਿਵਾਰ ਚੋਣਾਂ ਲੜਨਾ ਚਾਹੁੰਦਾ ਸੀ ਤਾਂ ਪਾਰਟੀ ਨੂੰ ਉਨ੍ਹਾਂ ਦਾ ਮਾਣ ਰੱਖਣਾ ਚਾਹੀਦਾ ਸੀ। 

ਇਹ ਵੀ ਪੜ੍ਹੋ- ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ, ਚੰਨੀ ਨੂੰ ਜਲੰਧਰ ਤੋਂ ਮਿਲੀ ਟਿਕਟ

ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰੇ ਉਹ ਨਹੀਂ ਜਾਣਦੇ ਕਿ ਢੀਂਡਸਾ ਪਰਿਵਾਰ ਅਤੇ ਪਾਰਟੀ ਦੇ ਮੋਹਤਬਰਾਂ ਵਿਚਾਲੇ ਟਿਕਟ ਲਈ ਵਿਚਾਰ-ਚਰਚਾ ਹੋਈ ਸੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਵੇਂ ਧਿਰਾਂ ਬੈਠ ਕੇ ਇਸ ਬਾਰੇ ਗੱਲਬਾਤ ਕਰ ਲੈਂਦੀਆਂ ਤਾਂ ਅੱਜ ਇਹ ਮੁੱਦਾ ਸਭ ਲਈ ਚਰਚਾ ਦਾ ਵਿਸ਼ਾ ਨਾ ਬਣਿਆ ਹੁੰਦਾ।  

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਪਰਮਿੰਦਰ ਢੀਂਡਸਾ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਸੰਗਰੂਰ ਅਤੇ ਬਰਨਾਲਾ ਬਾਰੇ ਹਰੇਕ ਫ਼ੈਸਲੇ ਬਾਰੇ ਉਨ੍ਹਾਂ ਦੀ ਸਲਾਹ ਲਈ ਜਾਵੇਗੀ। ਪਰ ਟਿਕਟ ਦੇਣ ਵੇਲੇ ਪਤਾ ਨਹੀਂ ਕਿ ਕਿਉਂ ਢੀਂਡਸਾ ਨੂੰ ਅਣਦੇਖਾ ਕੀਤਾ ਗਿਆ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News