ਦਿੱਗਜ ਵਾਹਨ ਨਿਰਮਾਤਾ ਕੰਪਨੀ Hero Motocorp ਨੂੰ ਆਮਦਨ ਕਰ ਵਿਭਾਗ ਨੇ ਭੇਜਿਆ 605 ਕਰੋੜ ਦਾ ਨੋਟਿਸ
Thursday, Apr 04, 2024 - 08:30 PM (IST)
ਨਵੀਂ ਦਿੱਲੀ- ਦੋ-ਪਹੀਆ ਵਾਹਨ ਬਣਾਉਣ ਵਾਲੀ ਦਿੱਗਜ ਕੰਪਨੀ 'ਹੀਰੋ ਮੋਟੋਕਾਰਪ' ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਆਮਦਨ ਕਰ ਵਿਭਾਗ ਵੱਲੋਂ ਕੰਪਨੀ ਨੂੰ ਨੋਟਿਸ ਭੇਜਿਆ ਗਿਆ ਹੈ, ਜਿਸ 'ਚ ਕੰਪਨੀ ਕੋਲੋਂ ਕਰ ਅਤੇ ਵਿਆਜ ਸਣੇ 605 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ।
ਕੰਪਨੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਮਾਰਚ 2024 ਨੂੰ ਜਾਰੀ ਕੀਤੇ ਗਏ ਇਹ ਨੋਟਿਸ ਕੰਪਨੀ ਨੂੰ 3 ਅਪ੍ਰੈਲ ਨੂੰ ਮਿਲੇ ਸਨ, ਜਿਸ 'ਚ ਕੰਪਨੀ ਨੂੰ 308.65 ਕਰੋੜ ਰੁਪਏ ਆਮਦਨ ਕਰ ਅਤੇ 296.22 ਕਰੋੜ ਰੁਪਏ ਵਿਆਜ ਸਣੇ ਕਰੀਬ 605 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਨੋਟਿਸ ਵਿੱਤੀ ਸਾਲ 2013-14 ਤੋਂ ਲੈ ਕੇ 2017-18 ਅਤੇ ਸਾਲ 2019-20 ਲਈ ਭੇਜਿਆ ਗਿਆ ਹੈ।
ਨੋਟਿਸ ਮਿਲਣ ਤੋਂ ਬਾਅਦ ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਕੰਪਨੀ ਨੋਟਿਸ ਅਤੇ ਆਦੇਸ਼ਾਂ ਦਾ ਨਿਰੀਖਣ ਕਰ ਰਹੀ ਹੈ ਤੇ ਇਸ ਦੌਰਾਨ ਜੋ ਵੀ ਕੰਪਨੀ ਲਈ ਠੀਕ ਹੋਵੇਗਾ, ਉਸ ਬਾਰੇ ਢੁੱਕਵਾਂ ਕਦਮ ਚੁੱਕਿਆ ਜਾਵੇਗਾ।
ਇਹ ਵੀ ਪੜ੍ਹੋ- ਚਾਹ-ਸਮੋਸੇ ਤੋਂ ਲੈ ਕੇ ਹੈਲੀਕਾਪਟਰ ਦੇ ਕਿਰਾਏ ਤੱਕ ਦੀ ਚੋਣ ਵਿਭਾਗ ਨੇ ਤੈਅ ਕੀਤੀ ਹੱਦ, ਜਾਣੋ ਕੀ ਹੈ ਪੂਰਾ ਰੇਟ ਚਾਰਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e