ਕੰਗਨਾ ਰਣੌਤ ਨੂੰ ਟਿਕਟ ਮਿਲਣ ’ਤੇ ਬੋਲੇ ਮਹੇਸ਼ਵਰ– ਪਾਰਟੀ ਕਹੇਗੀ ਤਾਂ ਕੰਮ ਕਰਾਂਗੇ, ਹੋ ਸਕਦੈ ਸਾਡੀ ਲੋੜ ਹੀ ਨਾ ਪਵੇ

Thursday, Mar 28, 2024 - 01:12 PM (IST)

ਕੰਗਨਾ ਰਣੌਤ ਨੂੰ ਟਿਕਟ ਮਿਲਣ ’ਤੇ ਬੋਲੇ ਮਹੇਸ਼ਵਰ– ਪਾਰਟੀ ਕਹੇਗੀ ਤਾਂ ਕੰਮ ਕਰਾਂਗੇ, ਹੋ ਸਕਦੈ ਸਾਡੀ ਲੋੜ ਹੀ ਨਾ ਪਵੇ

ਕੁੱਲੂ (ਸ਼ੰਭੂ ਪ੍ਰਕਾਸ਼) – ਸਾਬਕਾ ਸੰਸਦ ਮੈਂਬਰ ਮਹੇਸ਼ਵਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਕਹੇਗੀ ਤਾਂ ਅਸੀਂ ਕੰਮ ਕਰਾਂਗੇ। ਅਜਿਹਾ ਵੀ ਹੋ ਸਕਦਾ ਹੈ ਕਿ ਸਾਡੀ ਲੋੜ ਹੀ ਨਾ ਪਵੇ। ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਉੱਪਰ ਤਜ਼ਰਬੇਕਾਰ, ਵਿਦਵਾਨ ਤੇ ਬੁੱਧੀਜੀਵੀ ਲੋਕ ਬੈਠੇ ਹਨ। ਕੰਗਨਾ ਨੂੰ ਟਿਕਟ ਦੇਣ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਕੁਝ ਕੀਤਾ, ਉਹ ਪੂਰੀ ਪੜਤਾਲ ਤੋਂ ਬਾਅਦ ਹੀ ਕੀਤਾ ਹੋਵੇਗਾ। ਸਾਨੂੰ ਵੀ ਰੋਜ਼ ਲੋਕਾਂ ਦੇ ਫੋਨ ਆਉਂਦੇ ਸਨ, ਸਰਵੇ ਹੁੰਦਾ ਹੈ। ਅਸੀਂ ਪਿੱਛੇ ਰਹੇ ਹੋਵਾਂਗੇ। ਮੈਂ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨੀ ਚਾਹੁੰਦਾ। ਹੁਣ ਸਮਾਂ ਬਦਲ ਗਿਆ ਹੈ। ਪਹਿਲਾਂ ਪਾਰਟੀ ਦਾ ਪਰਿਵਾਰ ਛੋਟਾ ਸੀ ਅਤੇ ਛੋਟੀਆਂ ਗੱਲਾਂ ਹੁੰਦੀਆਂ ਸਨ। 

ਇਹ ਖ਼ਬਰ ਵੀ ਪੜ੍ਹੋ : ਵੀਤ ਬਲਜੀਤ ਤੋਂ ਪੁੱਤ ਦਾ ਗੀਤ 295 ਸੁਣ ਖਿੜ ਉੱਠਿਆ ਬਾਪੂ ਬਲਕੌਰ ਸਿੰਘ, ਵੀਡੀਓ 'ਚ ਦੇਖੋ ਕਿਵੇਂ ਪਾਇਆ ਭੰਗੜਾ

ਹੁਣ ਪਾਰਟੀ ਦਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਨੇਤਾ ਵੀ ਬਹੁਤ ਹੋ ਗਏ ਹਨ। ਅਜਿਹੀ ਹਾਲਤ ’ਚ ਜ਼ਿਆਦਾ ਸਰਵੇ ਕਰਦੇ ਹਨ। ਫਿਰ ਜਿਹੜਾ ਠੀਕ ਹੈ, ਉਸੇ ਨੂੰ ਟਿਕਟ ਦੇਣਗੇ। ਸਾਨੂੰ ਕੋਈ ਗਿਲਾ ਨਹੀਂ ਅਤੇ ਅਸੀਂ ਵਿਰੋਧ ਵੀ ਨਹੀਂ ਕਰਾਂਗੇ। ਪਾਰਟੀ ਜਿਸ ਤਰ੍ਹਾਂ ਕਹੇਗੀ, ਉਸੇ ਅਨੁਸਾਰ ਕੰਮ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News