ਪਤਨੀ ਨੂੰ ਦਾਜ ਲਈ ਤੰਗ ਅਤੇ 15 ਲੱਖ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਕੇਸ ਦਰਜ

Thursday, Jul 04, 2024 - 02:29 PM (IST)

ਪਤਨੀ ਨੂੰ ਦਾਜ ਲਈ ਤੰਗ ਅਤੇ 15 ਲੱਖ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਕੇਸ ਦਰਜ

ਬਟਾਲਾ/ਸ਼੍ਰੀ ਹਰਗੋਬਿੰਦਪੁਰ ਸਾਹਿਬ(ਸਾਹਿਲ, ਬਾਬਾ)- ਪਤਨੀ ਕੋਲੋਂ ਦਾਜ ਲਈ ਤੰਗ ਪ੍ਰੇਸ਼ਾਨ ਅਤੇ 15 ਲੱਖ ਰੁਪਏ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ਵਿਚ ਪੀੜਤਾ ਅਮਨਦੀਪ ਕੌਰ ਪੁੱਤਰੀ ਰਣਜੀਤ ਸਿੰਘ ਵਾਸੀ ਸ਼ਕਾਲਾ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਸੰਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਨੇੜੇ ਗੋਪਾਲ ਨਗਰ, ਜੇਲ ਵਾਲੀ ਵਾਰਡ ਨੰ.27 ਗੁਰਦਾਸਪੁਰ ਹਾਲ ਵਾਸੀ ਜੰਮੂ ਨਾਲ ਹੋਈ ਸੀ ਤੇ ਉਸਦੀ ਡੇਢ ਸਾਲ ਦੀ ਬੱਚੀ ਸਹਿਜਦੀਪ ਕੌਰ ਵੀ ਹੈ, ਜੋ ਉਸਦੇ ਸਹੁਰੇ ਪਰਿਵਾਰ ਨੂੰ 1 ਸੋਨੇ ਦਾ ਕੜਾ, 2 ਸੋਨੇ ਦੀਆਂ ਮੁੰਦਰੀਆਂ, ਸੋਨੇ ਦੇ ਟਾਪਸ ਪਾਏ ਅਤੇ ਵਿਆਹ ਵਿਚ 3 ਲੱਖ ਰੁਪਏ ਖਰਚ ਕਰਕੇ ਵਿਆਹ ਕੀਤਾ, ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਪਤੀ ਵਲੋਂ ਦਾਜ ਘੱਟ ਲਿਆਉਣ ਕਰਕੇ ਤੰਗ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਗਾਲੀ-ਗਲੋਚ ਕਰਨਾ ਅਤੇ ਸਹੁਰੇ ਪਰਿਵਾਰ ਨੇ ਵੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੰਗ ਪ੍ਰੇਸ਼ਾਨ ਕੀਤਾ। ਪੀੜਤਾ ਨੇ ਦਰਖਾਸਤ ਵਿਚ ਅੱਗੇ ਦੱਸਿਆ ਕਿ ਉਸਦੇ ਪਤੀ ਨੇ 15 ਲੱਖ ਰੁਪਏ ਲਿਅਉਣ ਦੀ ਮੰਗ ਕੀਤੀ ਤੇ ਉਸਦੀ ਬੱਚੀ ਵੀ ਖੋਹ ਲਈ।

ਇਹ ਵੀ ਪੜ੍ਹੋ- ਨਾਨਕੇ ਆਏ 4 ਸਾਲਾ ਹੱਸਦੇ-ਖੇਡਦੇ ਬੱਚੇ ਨਾਲ ਵਾਪਰਿਆ ਭਾਣਾ, ਪਤਾ ਨਹੀਂ ਸੀ ਇੰਝ ਆਵੇਗੀ ਮੌਤ

ਹੋਰ ਜਾਣਕਾਰੀ ਦੇ ਮੁਤਾਬਕ ਉਕਤ ਮਾਮਲੇ ਦੀ ਪੜਤਾਲ ਡੀ.ਐੱਸ.ਪੀ ਕਰਾਈਮ ਵਲੋਂ ਕੀਤੇ ਜਾਣ ਉਪਰੰਤ ਐੱਸ.ਐੱਸ.ਪੀ ਬਟਾਲਾ ਦੀ ਮਨਜ਼ੂਰੀ ਮਿਲਣ ’ਤੇ ਐੱਸ.ਆਈ ਮੇਜਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸ਼੍ਰੀ ਹਰਗੋਬਿੰਦਪੁਰ ਵਿਖੇ ਬਣਦੀਆਂ ਧਾਰਾਵਾਂ ਹੇਠ ਪੀੜਤਾ ਦੇ ਪਤੀ ਸੰਦੀਪ ਸਿੰਘ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪਾਕਿਸਤਾਨ ਦੇ ਸਭ ਤੋਂ ਲੰਮੇ ਵਿਅਕਤੀ ਜ਼ਿਆ ਰਸ਼ੀਦ ਦੀ ਹੋਈ ਮੌਤ, 8 ਫੁੱਟ 2.5 ਇੰਚ ਸੀ ਕੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News