ਧਮਕਾ ਕੇ ਲੁੱਟ-ਮਾਰ ਕਰਨ ਵਾਲੇ 2 ਵਿਅਕਤੀਆਂ ''ਤੇ ਪਰਚਾ ਦਰਜ
Tuesday, Dec 02, 2025 - 03:36 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਅਮੀਰ ਖ਼ਾਸ ਪੁਲਸ ਨੇ ਡਰਾ-ਧਮਕਾ ਕੇ ਲੁੱਟ-ਮਾਰ ਕਰਨ ਵਾਲੇ 2 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੇਵਲ ਕ੍ਰਿਸ਼ਨ ਪੁੱਤਰ ਹੰਸ ਰਾਜ ਵਾਸੀ ਬੁਰਹਾਨ ਭੱਟੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 29-11-2025 ਨੂੰ ਉਹ ਜਲਾਲਾਬਾਦ ਤੋਂ ਆਪਣੇ ਪਿੰਡ ਬੁਰਹਾਨ ਭੱਟੀ ਨੂੰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਜਾ ਰਿਹਾ ਸੀ।
ਜਦੋਂ ਉਹ ਪਿੰਡ ਦਰੋਗਾ ਦੀ ਢਾਣੀਆਂ ਦੇ ਨੇੜੇ ਪੁੱਜਿਆ ਤਾਂ ਪਿੱਛੋਂ ਦੀ 2 ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਉਸ 'ਤੇ ਕਾਪੇ ਦਾ ਵਾਰ ਕਰਕੇ ਉਸਨੂੰ ਡਰਾ-ਧਮਕਾ ਕੇ ਉਸ ਕੋਲੋਂ 5600 ਰੁਪਏ ਦੀ ਲੁੱਟ-ਖੋਹ ਕੀਤੀ ਅਤੇ ਭੱਜ ਗਏ। ਉਨ੍ਹਾਂ ਦੀ ਭਾਲ ਕਰਕੇ ਅੱਜ ਬਿਆਨ ਲਿਖਾਇਆ ਗਿਆ ਹੈ। ਪੁਲਸ ਨੇ ਮੰਗਾ ਸਿੰਘ ਪੁੱਤਰ ਬਿੱਟੂ ਸਿੰਘ ਵਾਸੀ ਸੰਜੇ ਨਗਰ, ਕੈਨਾਲ ਕਾਲੋਨੀ ਬਠਿੰਡਾ ਅਤੇ ਮਕਸਦ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਮਸੀਤ ਵਾਲੀ ਗਲੀ ਦਸ਼ਮੇਸ਼ ਨਗਰ ਜਲਾਲਾਬਾਦ 'ਤੇ ਪਰਚਾ ਦਰਜ ਕੀਤਾ ਹੈ।
