ਕਾਰ ਚਾਲਕ ਨੇ ਸਾਈਕਲ ਸਵਾਰ ਨੂੰ ਦਰੜਿਆ, ਮੌਤ
Friday, Feb 10, 2017 - 10:43 AM (IST)

ਚੋਗਾਵਾਂ, (ਹਰਜੀਤ) - ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਨੇੜੇ ਚੋਗਾਵਾਂ ਤੋਂ ਕੋਹਾਲਾ ਸੜਕ ''ਤੇ ਇਕ ਕਾਰ ਤੇ ਸਾਈਕਲ ਸਵਾਰ ਵਿਚਕਾਰ ਹੋਏ ਸੜਕ ਹਾਦਸੇ ''ਚ ਬਜ਼ੁਰਗ ਦੀ ਮੌਕੇ ''ਤੇ ਹੀ ਮੌਤ ਹੋ ਗਈ।
ਬਲਦੇਵ ਸਿੰਘ (70) ਵਾਸੀ ਚੋਗਾਵਾਂ ਪਿੰਡ ਕੋਹਾਲਾ ਵਿਖੇ ਆਪਣੇ ਦੂਜੇ ਪੁੱਤਰ ਦੇ ਘਰ ਸਾਈਕਲ ''ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੱਛੋਂ ਇਕ ਤੇਜ਼ ਰਫਤਾਰ ਨਾਲ ਆਈ ਜ਼ੈੱਨ ਕਾਰ ਨੰਬਰ ਪੀ ਬੀ 02 ਏ ਡੀ-8442 ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਬਲਦੇਵ ਸਿੰਘ ਦੀ ਘਟਨਾ ਸਥਾਨ ''ਤੇ ਹੀ ਮੌਤ ਹੋ ਗਈ। ਅੱਖੀ ਵੇਖਣ ਵਾਲਿਆਂ ਅਨੁਸਾਰ ਕਾਰ ਸਵਾਰ ਨਸ਼ੇ ਨਾਲ ਧੁੱਤ ਸੀ ਅਤੇ ਕਾਰ ਦੀ ਰਫਤਾਰ 80 ਤੋਂ ਉੱਪਰ ਸੀ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ''ਚ ਕੇਸ ਦਰਜ ਕਰ ਲਿਆ ਗਿਆ।