ਸਹੁਰਿਆਂ ਤੋਂ ਦੁਖੀ ਹੋ ਕੇ ਅੱਗ ਲਾਉਣ ਵਾਲੀ ਸਿਮਰਨ ਦੀ ਮੌਤ, ਪਰਿਵਾਰ ਨੇ ਜਾਮ ਕੀਤਾ ਹਾਈਵੇਅ
Wednesday, Jul 02, 2025 - 06:09 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ, ਮਨਜੀਤ) : ਕੁਝ ਦਿਨ ਪਹਿਲਾਂ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਕੁਤਬਗੜ ਭਾਟਾ ਵਿਖੇ ਸਿਮਰਨ ਕੌਰ ਨੇ ਆਪਣੇ ਘਰਵਾਲੇ ਅਤੇ ਸੱਸ ਤੋਂ ਤੰਗ ਆ ਕੇ ਆਪਣੇ 'ਤੇ ਤੇਲ ਪਾ ਕੇ ਅੱਗ ਲਾ ਲਈ ਸੀ ਅਤੇ ਉਸ ਨੂੰ ਇਲਾਜ ਲਈ ਗੁਰੂਹਰਸਹਾਏ ਦੇ ਕਿਸੇ ਪ੍ਰਾਈਵੇਟ ਹਸਪਤਾਲ 'ਚ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਉਸਨੂੰ ਫਸਟਏਡ ਦੇ ਕੇ ਕਿਤੇ ਹੋਰ ਲੈ ਜਾਣ ਲਈ ਕਿਹਾ ਤਾਂ ਪਰਿਵਾਰਿਕ ਮੈਂਬਰ ਉਸਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਲੈ ਗਏ। ਇਸ ਦੌਰਾਨ ਕੁਝ ਸਮਾਂ ਦਿਨ ਰਹਿਣ ਤੋਂ ਬਾਅਦ ਸਿਮਰਨ ਕੌਰ ਨੂੰ ਇਲਾਜ ਦੇ ਲਈ ਸੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਬੀਤੇ ਮੰਗਲਵਾਰ ਦੀ ਦੇਰ ਸ਼ਾਮ ਨੂੰ ਸਿਮਰਨ ਦੀ ਮੌਤ ਹੋ ਗਈ।
ਮ੍ਰਿਤਕ ਸਿਮਰਨ ਕੌਰ ਦੇ ਬਿਆਨਾਂ 'ਤੇ ਉਸਦੇ ਪਤੀ ਬਲਜੀਤ ਹਾਂਡਾ ਪੁੱਤਰ ਸ਼ੇਰ ਚੰਦ ਅਤੇ ਸੱਸ ਪਤਨੀ ਸ਼ੇਰ ਚੰਦ ਵਾਸੀ ਕੁਤਬਗੜ ਭਾਟਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੱਜ ਫਿਰੋਜ਼ਪੁਰ ਫ਼ਾਜ਼ਿਲਕਾ ਜੀਟੀ ਰੋਡ ਨੂੰ ਪਰਿਵਾਰਿਕ ਮੈਂਬਰਾਂ ਨੇ ਧਰਨਾ ਲਾ ਕੇ ਜਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਸ਼ੀ ਫੜੇ ਨੇ ਜਾਣਗੇ ਉਦੋਂ ਤੱਕ ਸਿਮਰਨ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਬਾਰੇ ਜਦ ਥਾਣਾ ਮੁਖੀ ਜਸਵਿੰਦਰ ਸਿੰਘ ਬਰਾੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਮਰਨ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਨੇ ਕਿਹਾ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਫੜ ਲਿਆ ਜਾਵੇਗਾ।