Punjab : ਇਸ ਜ਼ਿਲ੍ਹੇ 'ਚ ਲੱਗੇ ਹਾਈਟੈੱਕ ਨਾਕੇ, ਪੁਲਸ ਨੇ ਘੇਰ ਲਏ ਵਾਹਨ ਚਾਲਕ (ਵੀਡੀਓ)

Wednesday, Jul 09, 2025 - 11:39 AM (IST)

Punjab : ਇਸ ਜ਼ਿਲ੍ਹੇ 'ਚ ਲੱਗੇ ਹਾਈਟੈੱਕ ਨਾਕੇ, ਪੁਲਸ ਨੇ ਘੇਰ ਲਏ ਵਾਹਨ ਚਾਲਕ (ਵੀਡੀਓ)

ਬਰਨਾਲਾ : ਬਰਨਾਲਾ ਪੁਲਸ ਵਲੋਂ ਇੱਥੇ ਵਿਸ਼ੇਸ਼ ਨਾਕੇ ਲਾ ਕੇ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਗਈ। ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਮੁਹੰਮਦ ਸਰਫ਼ਰਾਜ ਆਲਮ ਨੇ ਦੱਸਿਆ ਕਿ ਪੁਲਸ ਨੇ ਬਰਨਾਲਾ ਜ਼ਿਲ੍ਹੇ 'ਚ 11 ਥਾਵਾਂ 'ਤੇ ਨਾਕਾਬੰਦੀ ਕੀਤੀ। ਨਾਕਿਆਂ 'ਤੇ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਨੇ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ। ਇਸ ਨਾਕਾਬੰਦੀ ਦੌਰਾਨ 200 ਪੁਲਸ ਮੁਲਾਜ਼ਮ ਡਿਊਟੀ 'ਤੇ ਮੌਜੂਦ ਰਹੇ। ਇਸ ਦੌਰਾਨ ਦੋਪਹੀਆ ਵਾਹਨ, ਕਾਲੀ ਫਿਲਮ ਲਾਉਣ ਵਾਲੇ, ਚਿਹਰਾ ਢੱਕ ਕੇ ਲੰਘਣ ਵਾਲੇ, ਬਿਨਾਂ ਨੰਬਰ ਪਲੇਟ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 9 ਤੇ 10 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਰਹਿਣ ਸਾਵਧਾਨ

ਜਿਨ੍ਹਾਂ ਥਾਵਾਂ 'ਤੇ ਨਾਕੇ ਲਾਏ ਗਏ, ਉਨ੍ਹਾਂ 'ਚ ਭਗਵਾਨ ਵਾਲਮੀਕ ਚੌਂਕ, ਬੱਸ ਅੱਡ ਧਨੌਲਾ, ਆਈ. ਟੀ. ਚੌਂਕ, ਤਪਾ, ਮਹਿਲਕਲਾਂ, ਟੱਲੇਵਾਲ 'ਚ ਨਾਕੇਬੰਦੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਇਕ ਵਾਹਨ ਬਰਾਮਦ ਕੀਤਾ ਹੈ, ਜਿਸ 'ਤੇ ਚੋਰਾਂ ਨੇ ਫਰਜ਼ੀ ਨੰਬਰ ਪਲੇਟ ਲਾ ਰੱਖੀ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਜ਼ਿਲ੍ਹੇ 'ਚ 120 ਕੈਮਰੇ ਲਾਏ ਹਨ, ਜਿਨ੍ਹਾਂ ਦੀ ਮਦਦ ਨਾਲ ਸ਼ਰਾਰਤੀ ਤੱਤਾਂ 'ਤੇ ਕਾਬੂ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 30 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਵੱਡਾ ALERT, ਇਹ ਕੰਮ ਕਰਨ ਮਗਰੋਂ ਹੀ ਮਿਲੇਗੀ ਕਣਕ (ਵੀਡੀਓ)

ਉਨ੍ਹਾਂ ਕਿਹਾ ਕਿ ਬਰਨਾਲਾ ਕੰਟਰੋਲ ਸੈਂਟਰ ਨੂੰ ਸਮਾਰਟ ਕਮਾਂਡ ਇਨ ਕੰਟਰੋਲ ਬਣਾਇਆ ਜਾਵੇਗਾ। ਇਸ ਲਈ ਡੀ. ਜੀ. ਪੀ. ਵਲੋਂ ਇਕ ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗੇ ਵੀ ਇਹ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਅਮਨ-ਚੈਨ ਕਾਇਮ ਰੱਖਣ ਅਤੇ ਨਾਗਰਿਕਾਂ ਦੀ ਰਾਖੀ ਲਈ ਪੁਲਸ ਵੱਲੋਂ ਦਿਨ-ਰਾਤ ਗਸ਼ਤ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News