ਪੰਜਾਬ ''ਚ ਵੱਡਾ ਹਾਦਸਾ! ਬੱਸ ਤੇ ਕਾਰ ਦੀ ਭਿਆਨਕ ਟੱਕਰ, ਮਹਿਲਾ ਰੇਲਵੇ ਕਰਮਚਾਰੀ ਸਣੇ 2 ਦੀ ਮੌਤ
Thursday, Jul 03, 2025 - 07:00 PM (IST)

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ-ਨੇੜੇ ਜ਼ੀਰਾ ਰੋਡ 'ਤੇ ਇਕ ਬੱਸ ਅਤੇ ਕਾਰ ਵਿਚਕਾਰ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇਕ ਮਹਿਲਾ ਰੇਲਵੇ ਕਰਮਚਾਰੀ ਅਤੇ ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋਈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੁਲਗੜ੍ਹੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਮੌਰਚਰੀ ਵਿੱਚ ਰੱਖਵਾਇਆ ਗਿਆ ਹੈ।
ਇਹ ਵੀ ਪੜ੍ਹੋ:ਜਲੰਧਰ ਤੋਂ ਦਿਲ-ਦਹਿਲਾ ਦੇਣ ਵਾਲੀ ਖ਼ਬਰ, ਪਰਿਵਾਰਕ ਝਗੜੇ ਨੇ ਲੈ ਲਈ ਮਾਸੂਮ ਦੀ ਜਾਨ
ਪਤਾ ਲੱਗਾ ਹੈ ਕਿ ਮ੍ਰਿਤਕ ਮਹਿਲਾ ਕਰਮਚਾਰੀ ਰੇਲਵੇ ਵਿਭਾਗ ਅੰਮ੍ਰਿਤਸਰ 'ਚ ਤਾਇਨਾਤ ਸੀ ਅਤੇ ਉਹ ਕਿਸੇ ਦਫ਼ਤਰੀ ਕੰਮ ਲਈ ਡੀ. ਆਰ. ਐੱਮ. ਦਫ਼ਤਰ ਫਿਰੋਜ਼ਪੁਰ ਆ ਰਹੀ ਸੀ ਕਿ ਅਚਾਨਕ ਬੱਸ ਅਤੇ ਕਾਰ ਵਿਚਕਾਰ ਭਿਆਨਕ ਹਾਦਸਾ ਵਾਪਰ ਗਿਆ। ਹਰਿਆਣਾ ਨੰਬਰ ਵਾਲੀ ਹੌਂਡਾ ਸਿਟੀ ਕਾਰ ਨੰਬਰ HR 51AD/8123 ਦੇ ਡਰਾਈਵਰ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾਂ ਦੀ ਪਛਾਣ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬਹੁਤ ਦੂਰ ਜਾ ਡਿੱਗੀ ਅਤੇ ਬੱਸ ਸੜਕ ਦੇ ਇਕ ਪਾਸੇ ਚਲੀ ਗਈ ਅਤੇ ਕਾਰ ਦੇ ਹਿੱਸੇ ਸੜਕ 'ਤੇ ਖਿੰਡ ਗਏ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿੱਚ ਸਵਾਰ ਯਾਤਰੀਆਂ ਨੂੰ ਵੀ ਕੁਝ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e