ਪਿੰਡ ਬੱਖੂ ਸ਼ਾਹ ਵਿਖੇ ਦੋ ਨੌਜਵਾਨਾਂ ਨੂੰ ਲੱਗਿਆ ਕਰੰਟ, ਇਕ ਦੀ ਮੌਤ
Thursday, Jul 10, 2025 - 06:09 PM (IST)

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਬੱਖੂਸ਼ਾਹ ਵਿਖੇ ਸੀ.ਸੀ.ਟੀ.ਵੀ. ਕੈਮਰੇ ਫਿੱਟ ਕਰ ਰਹੇ ਦੋ ਨੌਵਜਾਨਾਂ ਨੂੰ ਕਰੰਟ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੱਖੂਸ਼ਾਹ ਵਿਖੇ ਪਿੰਡ ਕਰਨੀ ਖੇੜਾ ਅਤੇ ਫਾਜ਼ਿਲਕਾ ਦੇ ਦੋ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਫਿੱਟ ਕਰ ਰਹੇ ਸਨ, ਜਿੱਥੇ ਇਕ ਬਿਜਲੀ ਦੇ ਖੰਭੇ ਤੋਂ ਉਨ੍ਹਾਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਕਰਨੀ ਖੇੜਾ ਪਿੰਡ ਦੇ ਨੌਜਵਾਨ ਦੀ ਮੌਤ ਹੋ ਗਈ ਅਤੇ ਫਾਜ਼ਿਲਕਾ ਵਾਸੀ ਨੌਜਵਾਨ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਜ਼ਿਲ੍ਹਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।