Punjab: ਕਾਰ ਪਾਰਕਿੰਗ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਵੱਢੀਆਂ ਉਂਗਲੀਆਂ

Friday, Jul 11, 2025 - 06:48 PM (IST)

Punjab: ਕਾਰ ਪਾਰਕਿੰਗ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਚੱਲੇ ਤੇਜ਼ਧਾਰ ਹਥਿਆਰ, ਵੱਢੀਆਂ ਉਂਗਲੀਆਂ

ਜਲੰਧਰ (ਵਰੁਣ)–ਬਸ਼ੀਰਪੁਰਾ ਵਿਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਇਕ ਗੁਆਂਢੀ ਧਿਰ ਦੇ ਲਗਭਗ 9 ਲੋਕਾਂ ਨੇ ਹਾਰਡਵੇਅਰ ਦੀ ਦੁਕਾਨ ’ਤੇ ਬੈਠੇ ਬਾਪ-ਬੇਟੇ ਸਮੇਤ ਉਨ੍ਹਾਂ ਦੇ ਜਵਾਈ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਹਮਲਾਵਰ ਇਕ ਵਿਅਕਤੀ ਦੀਆਂ ਤਾਂ 2 ਉਂਗਲੀਆਂ ਹੀ ਵੱਢ ਕੇ ਨਾਲ ਲੈ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਾਈਵੇਟ, ਸਰਕਾਰੀ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਲਈ ਸਖ਼ਤ ਹੁਕਮ ਜਾਰੀ, ਕਰ ਲਓ ਇਹ ਕੰਮ ਨਹੀਂ ਤਾਂ...

ਜਾਣਕਾਰੀ ਦਿੰਦੇ ਬਸ਼ੀਰਪੁਰਾ ਨਿਵਾਸੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਕੁਝ ਦੂਰੀ ’ਤੇ ਹੀ ਸੈਨੇਟਰੀ ਅਤੇ ਹਾਰਡਵੇਅਰ ਦੀ ਦੁਕਾਨ ਚਲਾਉਂਦੇ ਹਨ। ਮੰਗਲਵਾਰ ਉਨ੍ਹਾਂ ਆਪਣੀ ਗੱਡੀ ਦੁਕਾਨ ਦੇ ਨੇੜੇ ਹੀ ਇਕ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਉਹ ਉਨ੍ਹਾਂ ਦੇ ਜਾਣਕਾਰ ਹੀ ਸਨ ਪਰ ਉਨ੍ਹਾਂ ਦੇ ਬੇਟੇ ਸੁਰਿੰਦਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਗੁਆਂਢੀ ਕਾਰ ਖੜ੍ਹੀ ਕਰਨ ਨੂੰ ਲੈ ਕੇ ਗਾਲ੍ਹਾਂ ਕੱਢ ਰਿਹਾ ਹੈ ਅਤੇ ਉਸ ਨੇ ਮੁੱਕਾ ਮਾਰ ਕੇ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ। ਇਹ ਸੁਣ ਕੇ ਹਰਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਗੁਆਂਢੀ ਨੂੰ ਸਮਝਾਇਆ ਪਰ ਉਹ ਗਾਲ੍ਹਾਂ ਕੱਢਦਾ ਰਿਹਾ, ਜਿਸ ਤੋਂ ਬਾਅਦ ਉਹ ਵਾਪਸ ਆ ਗਏ।
ਕੁਝ ਸਮੇਂ ਬਾਅਦ ਗੁਆਂਢੀ ਦਾ ਵੱਡਾ ਭਰਾ ਉਨ੍ਹਾਂ ਕੋਲ ਮੁਆਫੀ ਮੰਗਣ ਆ ਗਿਆ, ਜਿਸ ਨੇ ਆਪਣੇ ਛੋਟੇ ਭਰਾ ਨੂੰ ਸਮਝਾਉਣ ਦੀ ਨਸੀਹਤ ਦਿੱਤੀ ਤਾਂ ਸਾਰਾ ਮਾਮਲਾ ਰਫਾ-ਦਫਾ ਹੋ ਗਿਆ।

ਇਹ ਵੀ ਪੜ੍ਹੋ:  ਪੰਜਾਬ ਦੀਆਂ ਕੁੜੀਆਂ ਲਈ ਨਵੀਂ ਪਹਿਲ, ਲਿਆ ਗਿਆ ਵੱਡਾ ਫ਼ੈਸਲਾ

ਹਰਿੰਦਰ ਸਿੰਘ ਨੇ ਕਿਹਾ ਕਿ ਸਾਰੀ ਗੱਲ ਖਤਮ ਹੋ ਗਈ ਸੀ ਪਰ ਬੁੱਧਵਾਰ ਸ਼ਾਮੀਂ ਜਦੋਂ ਉਨ੍ਹਾਂ ਦਾ ਪੋਤਰਾ ਅਤੇ ਦੋਹਤਾ ਸੂਰਿਆ ਐਨਕਲੇਵ ਸਥਿਤ ਗਰਾਊਂਡ ਵਿਚ ਖੇਡ ਰਹੇ ਸਨ ਤਾਂ ਗੁਆਂਢੀਆਂ ਦੇ ਲੱਗਭਗ 9 ਲੋਕਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਕੁੱਟਮਾਰ ਦੌਰਾਨ ਉਹ ਦੋਵੇਂ ਕਿਸੇ ਤਰ੍ਹਾਂ ਘਰ ਪਰਤੇ ਪਰ ਉਸ ਤੋਂ ਬਾਅਦ ਗੁਆਂਢੀ ਤੇਜ਼ਧਾਰ ਹਥਿਆਰ ਲੈ ਕੇ ਉਨ੍ਹਾਂ ਦੀ ਦੁਕਾਨ ਵਿਚ ਆ ਗਏ ਅਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਗੁਆਂਢੀ ਔਰਤਾਂ ਵੀ ਤੇਜ਼ਧਾਰ ਹਥਿਆਰ ਲੈ ਕੇ ਨਾਲ ਆਈਆਂ ਸਨ, ਜਿਨ੍ਹਾਂ ਵਿਚੋਂ ਇਕ ਔਰਤ ਨੇ ਉਨ੍ਹਾਂ ਦੇ ਹੱਥ ’ਤੇ ਦਾਤਰ ਨਾਲ ਵਾਰ ਕੀਤਾ। ਹਮਲਾਵਰਾਂ ਨੇ ਦੁਕਾਨ ’ਤੇ ਬੈਠੇ ਹਰਿੰਦਰ ਸਿੰਘ ਦੇ ਜਵਾਈ ਲਖਵੀਰ ਸਿੰਘ ਅਤੇ ਬੇਟੇ ਸੁਰਿੰਦਰ ਸਿੰਘ ਨੂੰ ਵੀ ਦਾਤਰ ਅਤੇ ਤਲਵਾਰਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ।

ਹਰਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਦੇ ਬੇਟੇ ਦੇ ਹੱਥ ’ਤੇ ਤਲਵਾਰ ਮਾਰੀ, ਜਿਸ ਨਾਲ ਉਸ ਦੀਆਂ 2 ਉਂਗਲੀਆਂ ਕੱਟ ਕੇ ਹੇਠਾਂ ਡਿੱਗ ਗਈਆਂ। ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਸਾਰੇ ਹਮਲਾਵਰ ਫ਼ਰਾਰ ਹੋ ਗਏ। ਕਾਹਲੀ-ਕਾਹਲੀ ਵਿਚ ਤਿੰਨਾਂ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੇ ਬੇਟੇ ਸੁਰਿੰਦਰ ਦੀਆਂ 2 ਉਂਗਲੀਆਂ ਹੀ ਹੱਥ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ 4 ਘੰਟੇ ਉਂਗਲੀਆਂ ਲੱਭਦੇ ਰਹੇ ਪਰ 4 ਘੰਟੇ ਹੱਥ ਤੋਂ ਵੱਖ ਹੋਈਆਂ ਉਂਗਲੀਆਂ ਕਿਸੇ ਕੰਮ ਦੀਆਂ ਨਾ ਰਹੀਆਂ ਤਾਂ ਗੁਆਂਢੀਆਂ ਨੇ ਦੋਵੇਂ ਉਂਗਲੀਆਂ ਸੜਕ ’ਤੇ ਸੁੱਟ ਦਿੱਤੀਆਂ, ਜਿਨ੍ਹਾਂ ਨੂੰ ਉਹ ਡਾਕਟਰ ਕੋਲ ਲੈ ਕੇ ਗਏ ਤਾਂ ਪਤਾ ਲੱਗਾ ਕਿ ਹੁਣ ਉਹ ਕਿਸੇ ਕੰਮ ਨਹੀਂ ਆ ਸਕਦੀਆਂ। ਅਜਿਹੀ ਸਥਿਤੀ ਵਿਚ ਸੁਰਿੰਦਰ ਸਿੰਘ ਦਾ ਹੱਥ ਡੈਮੇਜ ਹੋ ਗਿਆ, ਜਦਕਿ ਹਰਿੰਦਰ ਸਿੰਘ ਦੇ ਹੱਥ ਅਤੇ ਉਨ੍ਹਾਂ ਦੇ ਜਵਾਈ ਲਖਵੀਰ ਸਿੰਘ ਦੇ ਹੱਥ ’ਤੇ ਕੱਟ ਲੱਗਣ ਨਾਲ 15 ਦੇ ਲੱਗਭਗ ਟਾਂਕੇ ਲੱਗੇ ਹਨ। ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

24 ਘੰਟੇ ਬੀਤਣ ਤੋਂ ਬਾਅਦ ਪੁਲਸ ਨੇ ਕਾਰਵਾਈ ਕੀਤੀ ਸ਼ੁਰੂ : ਮਨੋਰੰਜਨ ਕਾਲੀਆ
ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਉਨ੍ਹਾਂ ਕਿਹਾ ਕਿ ਸ਼ਰੇਆਮ ਨੌਜਵਾਨ ਦੀਆਂ ਉਂਗਲੀਆਂ ਵੱਢ ਦਿੱਤੀਆਂ ਗਈਆਂ ਅਤੇ ਕਾਰਵਾਈ ਦੇ ਨਾਂ ’ਤੇ ਪੁਲਸ ਹੱਥ ’ਤੇ ਹੱਥ ਧਰੀ ਬੈਠੀ ਰਹੀ। ਕਾਲੀਆ ਨੇ ਕਿਹਾ ਕਿ ਪਹਿਲਾਂ ਤਾਂ ਪੁਲਸ ਨੇ ਕਾਰਵਾਈ ਨਹੀਂ ਕੀਤੀ ਪਰ ਜਦੋਂ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆਇਆ ਤਾਂ ਉਨ੍ਹਾਂ ਨੂੰ 4 ਫੋਨ ਕਰਨੇ ਪਏ, ਜਿਸ ਤੋਂ ਬਾਅਦ ਜਾ ਕੇ ਪੁਲਸ ਬਿਆਨ ਲੈਣ ਪਹੁੰਚੀ ਅਤੇ ਐੱਫ. ਆਈ. ਆਰ. ਦਾ ਅਗਲਾ ਪ੍ਰੋਸੈੱਸ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਦੇ ਉੱਚ ਅਧਿਕਾਰੀ ਭਾਵੇਂ ਵਧੀਆ ਕੰਮ ਕਰ ਰਹੇ ਹਨ ਪਰ ਥਾਣਾ ਪੱਧਰ ’ਤੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ।

ਇਹ ਵੀ ਪੜ੍ਹੋ: ਪੰਜਾਬ ਦੇ 3 ਪੰਚਾਇਤ ਸਕੱਤਰਾਂ 'ਤੇ ਡਿੱਗੀ ਗਾਜ, ਹੋਈ ਗਈ ਵੱਡੀ ਕਾਰਵਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News