ਵੱਡਾ ਹਾਦਸਾ : ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਜਾ ਰਹੀ ਬੱਸ ਖੱਡ ''ਚ ਡਿੱਗੀ, 26 ਲੋਕ ਸਨ ਸਵਾਰ

Friday, Jul 11, 2025 - 12:49 PM (IST)

ਵੱਡਾ ਹਾਦਸਾ : ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਜਾ ਰਹੀ ਬੱਸ ਖੱਡ ''ਚ ਡਿੱਗੀ, 26 ਲੋਕ ਸਨ ਸਵਾਰ

ਬਿਲਾਸਪੁਰ : ਗੁਰੂ ਪੂਰਨਿਮਾ (ਗੁਰ ਪੁੁੰਨਿਆਂ) ਮੌਕੇ 'ਤੇ ਪੰਜਾਬ ਵਿੱਚ ਆਯੋਜਿਤ ਇੱਕ ਸਤਿਸੰਗ ਤੋਂ ਸ਼ਰਧਾਲੂਆਂ ਨੂੰ ਲੈ ਕੇ ਵਾਪਸ ਹਿਮਾਚਲ ਜਾ ਰਹੀ ਇੱਕ ਨਿੱਜੀ ਬੱਸ ਬਿਲਾਸਪੁਰ ਦੇ ਨਾਮਹੋਲ ਵਿਖੇ ਖੱਡ ਵਿੱਚ ਡਿੱਗ ਗਈ। ਇਹ ਹਾਦਸਾ ਦੁਪਹਿਰ 3:00 ਵਜੇ ਦੇ ਕਰੀਬ ਵਾਪਰਿਆ। ਹਾਦਸੇ ਵਿੱਚ 26 ਲੋਕ ਜ਼ਖਮੀ ਹੋਏ ਹਨ। ਜ਼ਿਆਦਾਤਰ ਜ਼ਖਮੀ ਸੋਲਨ ਦੇ ਦਰਲਾਘਾਟ ਇਲਾਕੇ ਦੇ ਹਨ। ਜ਼ਖਮੀਆਂ ਦਾ ਇਲਾਜ ਏਮਜ਼ ਬਿਲਾਸਪੁਰ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਕੀਤਾ ਜਾ ਰਿਹਾ ਹੈ।

ਹਾਦਸੇ ਦੌਰਾਨ ਬੱਸ ਵਿੱਚ ਕੁੱਲ 36 ਲੋਕ ਯਾਤਰਾ ਕਰ ਰਹੇ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਏਮਜ਼ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਰਮਾਣਾ ਪੁਲਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ।
 


author

DILSHER

Content Editor

Related News